ਮ੍ਰਿਤਕ ਭਾਰਤੀ ਵਿਦਿਆਰਥੀ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ - ਯੂਕਰੇਨ ਤੋਂ ਭਾਰਤ ਲਈ ਬੁਰੀ ਖਬਰ
🎬 Watch Now: Feature Video
ਨਵੀਂ ਦਿੱਲੀ: ਰੂਸ ਦੀ ਬੰਬਾਰੀ ਦੇ ਵਿਚਕਾਰ ਯੂਕਰੇਨ ਤੋਂ ਭਾਰਤ ਲਈ ਬੁਰੀ ਖਬਰ ਆ ਰਹੀ ਹੈ। ਬੰਬ ਧਮਾਕੇ ਕਾਰਨ ਇੱਕ ਭਾਰਤੀ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਦੁਖਦ ਖ਼ਬਰ ਸਾਂਝੀ ਕੀਤੀ। ਬਾਗਚੀ ਨੇ ਟਵੀਟ ਕੀਤਾ, 'ਅਸੀਂ ਡੂੰਘੇ ਦੁੱਖ ਨਾਲ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਜਿਸ ਤੋਂ ਬਾਅਦ ਉਸ ਵਿਦਿਆਰਥੀ ਦੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਵਿਦਿਆਰਥੀ ਦੇ ਪਿਤਾ ਨੇ ਮੀਡੀਆ ਕੋਲ ਆਪਣੇ ਬੇਟੇ ਬਾਰੇ ਗੱਲ ਕੀਤੀ। ਵਿਦੇਸ਼ ਮੰਤਰਾਲਾ ਪੀੜਤ ਪਰਿਵਾਰ ਦੇ ਸੰਪਰਕ 'ਚ ਹੈ। ਅਸੀਂ ਪਰਿਵਾਰ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ।
Last Updated : Feb 3, 2023, 8:18 PM IST