PM ਮੋਦੀ ਦੀ ਪੰਜਾਬ ਰੈਲੀ ’ਤੇ ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ, ਕਿਹਾ... - ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ
🎬 Watch Now: Feature Video
ਪਠਾਨਕੋਟ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਨੂੰ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ’ਤੇ ( Narendra Modi Pathankot rally) ਹਨ। ਪੀਐਮ ਮੋਦੀ ਦੇ ਪੰਜਾਬ ਦੌਰੇ ਨੂੰ ਲੈਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਪੀਐਮ ਮੋਦੀ ਦੀ ਰੈਲੀ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਪੀਐਮ ਮੋਦੀ ਦੀ ਪੰਜਾਬ ਵਿੱਚ ਦੂਜੀ ਫੇਰੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੀਐਮ ਵੱਲੋਂ ਪਹਿਲਾਂ ਜਲੰਧਰ ਅਤੇ ਹੁਣ ਉਨ੍ਹਾਂ ਦੇ ਹਲਕੇ ਪਠਾਨਕੋਟ ਵਿੱਚ ਆਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਪੀਐਮ ਮੋਦੀ ਦੇ ਸਪੀਚ ਨੂੰ ਸੁਣਨ ਪਹੁੰਚੇ ਹਨ ਅਤੇ ਪੀਐਮ ਵੱਲੋਂ ਵੀ ਖੁੱਲ੍ਹੇ ਮਨ ਦੇ ਨਾਲ ਸਪੀਚ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਪੰਜਾਬ ਭਾਜਪਾ ਦੀ ਸਰਕਾਰ ਚਾਹੁੰਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸ਼ਾਤੀ ਅਤੇ ਵਿਕਾਸ ਚਾਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ ਭਾਜਪਾ ਕਰ ਸਕਦੀ ਹੈ।
Last Updated : Feb 3, 2023, 8:16 PM IST