ਕਿਸਾਨੀ ਝੰਡੇ ਵੇਚਕੇ ਨੌਜਵਾਨ ਕਰ ਰਹੇ ਹਨ ਚੰਗੀ ਕਮਾਈ
🎬 Watch Now: Feature Video
ਮੁਹਾਲੀ: ਫੇਸ ਅੱਠ ਵਿਚ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ। ਮਹਾਪੰਚਾਇਤ ਵਿਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚੋਂ ਕਿਸਾਨ (Farmers) ਪਹੁੰਚੇ।ਇਸ ਦੌਰਾਨ ਕੁੱਝ ਨੌਜਵਾਨ ਕਿਸਾਨੀ ਅੰਦੋਲਨ ਵਿਚ ਝੰਡੇ ਵੇਚਦੇ ਹਨ।ਨੌਜਵਾਨਾਂ ਨੇ ਝੰਡੇ ਵੇਚਣ ਦੇ ਕੰਮ ਨੂੰ ਆਪਣਾ ਰੋਜ਼ਗਾਰ (Employment) ਬਣਾ ਲਿਆ ਹੈ।ਇਸ ਮੌਕੇ ਝੰਡੇ ਵੇਚਣ ਵਾਲੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਅਸੀਂ ਝੰਡੇ ਵੇਚਣ ਦੇ ਕੰਮ ਨੂੰ ਕਾਰੋਬਾਰ ਬਣਾ ਲਿਆ ਹੈ।ਉਨ੍ਹਾਂ ਨੇ ਦੱਸਿਆ ਹੈ ਕਿ 20 ਰੁਪਏ ਤੋਂ ਲੈ ਕੇ 250 ਤੱਕ ਝੰਡਾ ਵੇਚਿਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਈ ਵਿਅਕਤੀਆਂ ਕੋਲ ਪੈਸੇ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਫਰੀ ਝੰਡਾ ਦਿੱਤਾ ਜਾਂਦਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵੱਖ ਵੱਖ ਕਿਸਾਨ ਰੈਲੀ ਅਤੇ ਮਹਾਪੰਚਾਇਤਾਂ ਵਿਚ ਝੰਡੇ ਵੇਚ ਦੇ ਹਨ।