ਬੱਸਾਂ ਦੀ ਉਡੀਕ ’ਚ ਖੜ੍ਹੀਆਂ ਔਰਤਾਂ ਨੇ ਸਰਕਾਰ ਨੂੰ ਕੋਸਿਆ - ਪੰਜਾਬ ਸਰਕਾਰ
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਬੱਸ ਅੱਡੇ ’ਚ ਬੱਸ ਵਿੱਚ ਯਾਤਰਾ ਕਰਨ ਵਾਲੇ ਮੁਸਾਫਰਾਂ ਦੀ ਭੀੜ ਦੇਖਣ ਨੂੰ ਮਿਲੀ ਕਿਉਂਕਿ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਬੱਸ ਸਟੈਂਡ ਵਿੱਚ ਇੱਕ-ਇੱਕ ਬੱਸ ਵਿੱਚ ਕਾਫ਼ੀ ਮੁਸਾਫਿਰ ਚੜ੍ਹਦੇ ਦੇਖਿਆ ਗਿਆ। ਬੱਸ ਵਿੱਚ ਯਾਤਰਾ ਕਰਨ ਵਾਲੇ ਮੁਸਾਫਿਰਾਂ ਨੇ ਸਰਕਾਰ ਨੂੰ ਕੋਸਿਆ ਗਿਆ। ਕਾਫ਼ੀ ਦਿਨ੍ਹਾਂ ਤੋਂ ਬੱਸ ਡਰਾਇਵਰਾਂ ਨੇ ਹੜਤਾਲ ਚੱਲ ਰਹੀ ਹੈ। ਜੋ ਪਿਛਲੇ 6 ਦਿਨਾਂ ਤੋਂ ਧਰਨੇ ਤੇ ਬੈਠੇ ਹਨ। ਜਿਸ ਕਾਰਨ ਆਮ ਜਨਤਾ ਨੂੰ ਭਾਰੀ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਗ੍ਹਾ-ਜਗ੍ਹਾ ਕੰਮ ਕਰਨ ਵਾਲੀਆਂ ਮਹਿਲਾ ਸਵਾਰੀਆਂ ਨੇ ਪੰਜਾਬ ਸਰਕਾਰ ਨੂੰ ਕੋਸਿਆ ਅਤੇ ਕਿਹਾ ਕਿ ਸਾਨੂੰ ਫਰੀ ਬੱਸਾਂ ਦੀ ਜ਼ਰੂਰਤ ਨਹੀਂ ਹੈ, ਰੋਜ਼ਾਨਾ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਕੇ ਅਸੀਂ ਆਪਣੇ ਕੰਮ ਤੇ ਪਹੁੰਚਦੇ ਹਾਂ ਤੇ ਜਲਦੀ ਛੁੱਟੀ ਹੋਣ ਤੇ ਵੀ ਅਸੀਂ ਕਿੰਨ੍ਹੀ-ਕ੍ਹਿੰਨੀ ਲੇਟ ਘਰ ਪਹੁੰਚਦੇ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਇੰਨ੍ਹਾਂ ਮੁਸ਼ਕਿਲਾਂ ਦਾ ਹੱਲ ਕਰੇ।