ਪਠਾਨਕੋਟ 'ਚ ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਸੋਹਰੇ ਦਾ ਕੀਤਾ ਕਤਲ - ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਸੋਹਰੇ ਦਾ ਕੀਤਾ ਕਤਲ
🎬 Watch Now: Feature Video
ਪਠਾਨਕੋਟ ਦੇ ਪਿੰਡ ਤਾਰਾਗੜ੍ਹ 'ਚ ਪਿਛਲੀ 19 ਅਗਸਤ ਨੂੰ ਬਜ਼ੁਰਗ ਦੀ ਹੋਈ ਮੌਤ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਬਜ਼ੁਰਗ ਦੇ ਕਤਲ ਮਾਮਲੇ 'ਚ ਉਸ ਦੀ ਨੂੰਹ ਤੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ 19 ਅਗਸਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਾਰਾਗੜ੍ਹ ਪਿੰਡ 'ਚ ਰਹਿਣ ਵਾਲੇ ਇੱਕ ਬਜ਼ੁਰਗ ਦੀ ਘਰ 'ਚ ਲਾਸ਼ ਮਿਲੀ ਸੀ। ਮੌਕੇ 'ਤੇ ਪੁੱਜੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦੀ ਤਫ਼ਤੀਸ਼ ਵਿੱਚ ਇਹ ਸਾਹਮਣੇ ਆਇਆ ਕਿ ਬਜ਼ੁਰਗ ਦੀ ਨੂੰਹ ਦਾ ਬਾਹਰ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਸੀ, ਜਿਸ ਦਾ ਬਜ਼ੁਰਗ ਨੂੰ ਪਤਾ ਚੱਲ ਗਿਆ ਸੀ। ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਬਜ਼ੁਰਗ ਦਾ ਮੁੰਡਾ ਅਤੇ ਨੂੰਹ ਬਾਜ਼ਾਰ ਗਏ ਹੋਏ ਸਨ, ਉਨ੍ਹਾਂ ਦੇ ਜਾਣ ਮਗਰੋਂ ਨੂੰਹ ਦੇ ਪ੍ਰੇਮੀ ਨੇ ਬਜ਼ੁਰਗ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇਨ੍ਹਾਂ ਦੋਨਾਂ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।