ਸਾਂਸਦ ਸੰਨੀ ਦਿਓਲ ਨੂੰ ਕਿਉਂ ਲਿਖਣਾ ਪਿਆ ਕੇਂਦਰੀ ਮੰਤਰੀ ਨੂੰ ਪੱਤਰ ?
🎬 Watch Now: Feature Video
ਪਠਾਨਕੋਟ: ਜ਼ਿਲ੍ਹੇ ਦੇ ‘ਦ ਹਿੰਦੂ ਕੋਆਪ੍ਰੇਟਿਵ ਬੈਂਕ’ ਦਾ ਮਾਮਲਾ ਹੁਣ ਸਾਂਸਦ ਸੰਨੀ ਦਿਓਲ ਨੇ ਚੁੱਕਿਆ ਹੈ। ਸਾਂਸਦ ਸੰਨੀ ਦਿਓਲ ਵੱਲੋਂ ਵਿੱਤ ਮੰਤਰੀ ਨੂੰ ਇਕ ਪੱਤਰ ਲਿਖ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਬੈਂਕ ਦੇ ਖਾਤਾਧਾਰਕਾਂ ਦੇ ਪੈਸੇ ਦੇ ਲੈਣ ਦੇਣ ‘ਤੇ ਰੋਕ ਲਗਾਈ ਗਈ ਹੈ ਅਤੇ 80 ਕਰੋੜ ਰੁਪਏ ਦਾ ਐਨਪੀਏ ਹੋ ਜਾਣ ਦੇ ਕਾਰਨ ਦ ਹਿੰਦੂ ਕੋਆਪ੍ਰੇਟਿਵ ਬੈਂਕ ਉੱਪਰ ਰਿਜ਼ਰਵ ਬੈਂਕ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਚ ਛੂਟ ਦੇਣ ਦੇ ਲਈ ਸਾਂਸਦ ਸੰਨੀ ਦਿਓਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਮੰਗ ਕੀਤੀ। ਉਨ੍ਹਾਂ ਪੱਤਰ ਦੇ ਵਿੱਚ ਲਿਖਿਆ ਹੈ ਕਿ ਬੈਂਕ ਨੇ ਕੁਝ ਮਹੀਨਿਆਂ ਦੇ ਵਿੱਚ ਹੀ ਰਿਕਵਰੀ ਦਾ ਰਿਕਾਰਡ ਬਣਾ ਲਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਖਾਤਾਧਾਰਕਾਂ ਦੇ ਪੈਸਿਆਂ ਦੇ ਲੈਣ-ਦੇਣ ‘ਤੇ ਰੋਕ ਹਟਾਈ ਜਾਵੇ।