ਦੀਵਾਲੀ ਤੋਂ ਪਹਿਲਾਂ ਭਾਰਤ ਦਾ ਕਮਾਲ, ਦੁਕਾਨਾਂ ‘ਤੇ ਪਹੁੰਚ ਰਹੇ ਲੋਕ ਹੋਏ ਬਾਗੋ-ਬਾਗ - Indian products
🎬 Watch Now: Feature Video
ਲੁਧਿਆਣਾ: ਦੇਸ਼ ਭਰ ਦੇ ਵਿੱਚ ਦੀਵਾਲੀ (Diwali) ਦੇ ਤਿਉਹਾਰ (Festival) ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸਦੇ ਨਾਲ ਹੀ ਬਜ਼ਾਰਾਂ ਦੇ ਵਿੱਚ ਦੁਕਾਨਾਂ ‘ਤੇ ਕਾਫੀ ਰੌਣਕਾਂ ਲੱਗੀਆਂ ਹਨ। ਜੇ ਗੱਲ ਲੁਧਿਆਣਾ ਦੀ ਕਰੀਏ ਤਾਂ ਦੀਵਾਲੀ ਨੂੰ ਲੈ ਕੇ ਬਜ਼ਾਰ ਦੇ ਵਿੱਚ ਲੋਕ ਖਰੀਦਦਾਰੀ ਕਰਦੇ ਵਿਖਾਈ ਦੇ ਰਹੇ ਹਨ। ਇਸਦੇ ਨਾਲ ਹੀ ਦਿਲਚਸਪ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਦੁਕਾਨਦਾਰ ਜਿੱਥੇ ਆਪਣਾ ਸਮਾਨ ਵੇਚ ਰਹੇ ਹਨ ਉੱਥੇ ਹੀ ਗ੍ਰਾਹਕਾਂ ਨੂੰ ਭਾਰਤ ਅਤੇ ਚਾਈਨਾ ਦੇ ਸਮਾਨ ਵਿੱਚ ਫਰਕ ਅਤੇ ਉਸ ਦੀਆਂ ਕੀਮਤਾਂ ਬਾਰੇ ਜਾਣਕਾਰੀ ਦੇ ਰਹੇ ਹਨ। ਇੱਕ ਦੁਕਾਨਦਾਰ ਨੇ ਦੱਸਿਆ ਕਿ ਜਿੱਥੇ ਪਹਿਲਾਂ ਚਾਈਨਾ ਦਾ ਸਮਾਨ ਸਸਤਾ ਹੁੰਦਾ ਸੀ ਉੱਥੇ ਹੀ ਹੁਣ ਭਾਰਤ ਦੇ ਵਿੱਚ ਉਸ ਤੋਂ ਵੀ ਸਸਤਾ ਅਤੇ ਵਧੀਆ ਕੁਆਲਟੀ ਦਾ ਸਮਾਨ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਭਾਰਤੀ ਸਮਾਨ ਨੂੰ ਲੈ ਖੁਸ਼ੀ ਖੁਸ਼ੀ ਖਰੀਦ ਰਹੇ ਹਨ।