ਅਸੀਂ ਕੰਗਨਾ ਰਨੌਤ ਨੂੰ 10 ਹਜ਼ਾਰ ਰੁਪਏ ਦਿਹਾੜੀ ਦੇਵਾਂਗੇ ਉਹ ਦਿੱਲੀ ਆਵੇ-ਕਿਸਾਨ ਆਗੂ
ਪੰਜਾਬ ਵਿੱਚ ਵੀ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਸੋਜਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਨੇ ਕੰਗਨਾ ਰਨੌਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਸਾਡੀਆਂ ਮਾਤਾ ਨੂੰ 100 ਰੁਪਏ ਦਿਹਾੜੀ ਦੀ ਗੱਲ ਕਹਿ ਰਹੀ ਹੈ ਅਸੀਂ 10 ਹਜ਼ਾਰ ਰੁਪਏ ਦਿਹਾੜੀ ਦੇਵਾਂਗੇ ਉਹ ਦਿੱਲੀ ਵਿਖੇ ਆਵੇ।