ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਦੋਰਾਹਾ ਦੇ ਠੇਕੇ - wine shops in doraha
🎬 Watch Now: Feature Video
ਲੁਧਿਆਣਾ: ਦੋਰਾਹਾ 'ਚ ਸ਼ਰਾਬ ਦੀਆਂ ਦੁਕਾਨਾਂ ਸ਼ਰੇਆਮ ਖੁੱਲ੍ਹੀਆਂ ਰਹਿੰਦੀਆਂ ਹਨ। ਸਰਕਾਰ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਸਿਰਫ਼ 7 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਦੋਰਾਹਾ ਸ਼ਹਿਰ 'ਚ ਸ਼ਰਾਬ ਦੀਆਂ ਦੁਕਾਨਾਂ ਦੇਰ ਰਾਤ ਤੱਕ ਰੋਜ਼ਾਨਾ ਖੁੱਲ੍ਹੀਆਂ ਰਹਿੰਦੀਆਂ ਹਨ। ਪੁਲਿਸ ਮੁਲਾਜ਼ਮ ਸ਼ਰਾਬ ਦੇ ਠੇਕੇ ਦੇ ਨੇੜੇ ਹੀ ਰੋਜ਼ਾਨਾ ਚੌਕ ਵਿੱਚ ਖੜ੍ਹੇ ਰਹਿੰਦੇ ਹਨ ਪਰ ਠੇਕੇ ਨੂੰ ਬੰਦ ਕਰਵਾਉਣ ਦੀ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਪੈਂਦੀ। ਪੁਲਿਸ ਦਾ ਨਾਕਾ ਹੋਣ ਦੇ ਬਾਵਜੂਦ ਵੀ ਠੇਕੇ ਨੂੰ ਬੰਦ ਕਰਵਾਉਣ ਦੀ ਹਿੰਮਤ ਕਿਵੇਂ ਪੈ ਰਹੀ ਹੈ, ਇਹ ਇੱਕ ਵੱਡਾ ਸਵਾਲ ਹੈ।