VIRAL VIDEO: ਇਸ ਟਿਉਬਵੈੱਲ ਚੋ ਨਿਕਲਦਾ ਹੈ ਕੈਮੀਕਲ - ਸੋਸ਼ਲ ਮੀਡੀਆ
🎬 Watch Now: Feature Video
ਨਾਭਾ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਟਿਉਬਵੈੱਲ ਚੋਂ ਆ ਰਿਹਾ ਪਾਣੀ ਬਹੁਤ ਹੀ ਗੰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਚ ਇੱਕ ਨੌਜਵਾਨ ਆਖ ਰਿਹਾ ਹੈ ਕਿ ਭਵਾਨੀਗੜ੍ਹ ਰੋਡ ਨੇੜੇ ਟੋਲ ਪਲਾਜ਼ੇ ਦੇ ਕੋਲ ਇੱਕ ਕੈਮੀਕਲ ਦੀ ਫੈਕਟਰੀ ਹੈ ਜਿਸ ਨੇ ਕੈਮੀਕਲ ਨੂੰ ਧਰਤੀ ਹੇਠਾਂ ਇਨ੍ਹਾਂ ਪਾ ਦਿੱਤਾ ਕਿ ਪਾਣੀ ਨੂੰ ਗੰਦਾ ਕਰ ਦਿੱਤਾ ਹੈ। ਨੌਜਵਾਨ ਇਹ ਵੀ ਆਖ ਰਿਹਾ ਹੈ ਕਿ ਪਾਣੀ ਇੰਨਾ ਜਿਆਦਾ ਗੰਦਾ ਹੋ ਗਿਆ ਹੈ ਕਿ ਆਉਣ ਵਾਲੀ ਪੀੜੀ ਖਤਮ ਹੋ ਸਕਦੀ ਹੈ। ਪਰ ਸਰਕਾਰ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।