ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਵੰਡੇ ਜਾਣ ਮੌਕੇ ਲੋਕਾਂ ਦੀ ਜੁਟੀ ਭੀੜ, ਸਮਾਜਿਕ ਦੂਰੀ ਦੀ ਉਲੰਘਣਾ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਕਡਾਊਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜ਼ਰੂਰਤ ਦੀਆਂ ਵਸਤਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਇਸ ਮੌਕੇ ਚੰਡੀਗੜ੍ਹ ਦੇ ਵਿਕਾਸ ਨਗਰ ਵਿੱਚ ਸਮਾਨ ਲੈਣ ਲਈ ਭੀੜ ਇਕੱਠੀ ਹੋ ਗਈ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਮਾਜਿਕ ਦੂਰੀ ਮੁਕੰਮਲ ਪ੍ਰਬੰਧ ਕਰ ਕੇ ਹੀ ਸਮਾਨ ਵੰਡਿਆ ਜਾਵੇ।