ਕਿਸਾਨ ਅੰਦੋਲਨ 'ਚ ਸ਼ਮੂਲੀਅਤ ਲਈ ਗੋਰਾਇਆ ਤੋਂ ਦਿੱਲੀ ਰਵਾਨਾ ਹੋਏ ਪਿੰਡ ਵਾਸੀ - ਗੋਰਾਇਆ ਤੋਂ ਦਿੱਲੀ ਰਵਾਨਾ ਹੋਏ ਪਿੰਡ ਵਾਸੀ
🎬 Watch Now: Feature Video
ਜਲੰਧਰ: ਦਿੱਲੀ ਹਿੰਸਾ ਦੇ ਬਾਵਜੂਦ ਦਿੱਲੀ 'ਚ ਕਿਸਾਨ ਅੰਦੋਲਨ ਜਾਰੀ ਹੈ। ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਸਮਰਥਨ ਲਈ ਦੇਸ਼-ਵਿਦੇਸ਼ ਤੋਂ ਕਈ ਲੋਕ ਅੱਗੇ ਆ ਰਹੇ ਹਨ। ਇਸੇ ਕੜੀ 'ਚ ਗੋਰਾਇਆ ਦੇ ਪਿੰਡ ਬੋਪਾਰਾਏ ਤੋਂ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਦਾ ਜੱਥਾ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਲਈ ਦਿੱਲੀ ਰਵਾਨਾ ਹੋਇਆ। ਲੋਕਾਂ ਨੇ ਕਿਹਾ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦੇ ਹਨ ਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨਾਂ ਨਾਲ ਇੱਕਜੁਟ ਹੋ ਸੰਘਰਸ਼ ਜਾਰੀ ਰੱਖਣਗੇ।