ਲੁਧਿਆਣਾ 'ਚ ਸਬਜ਼ੀ ਵਿਕਰੇਤਾ ਨਿਕਲਿਆ ਕੋਰੋਨਾ ਪੌਜ਼ੀਟਿਵ - vegetable seller tested covid positive
🎬 Watch Now: Feature Video
ਲੁਧਿਆਣਾ: ਦੇਰ ਰਾਤ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੇ ਹਾਤਾ ਸ਼ੇਰ ਜੰਗ ਦੇ ਵਸਨੀਕ ਇੱਕ ਸਬਜ਼ੀ ਵਿਕਰੇਤਾ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। 57 ਸਾਲਾ ਕੰਵਲ ਨੈਨ ਨਾਂਅ ਦੇ ਇਸ ਸਬਜ਼ੀ ਵਿਕਰੇਤਾ ਨੂੰ ਲਿਜਾਣ ਲਈ ਸਿਵਲ ਹਸਪਤਾਲ ਤੋਂ ਡਾ. ਦਵਿੰਦਰ ਕੌਰ ਦੀ ਅਗਵਾਈ ਵਿੱਚ ਮੈਡੀਕਲ ਟੀਮ ਆਈ। ਉਨ੍ਹਾਂ ਦੱਸਿਆ ਕਿ ਕੰਵਲ ਨੈਨ ਦਾ ਟੈਸਟ 2 ਦਿਨ ਪਹਿਲਾਂ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਵਿਅਕਤੀ ਦੀ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਨੇੜਲੇ ਇਲਾਕਿਆਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਸ ਲਾਗ ਦਾ ਸ਼ਿਕਾਰ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।