ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੀ ਪੱਕੀ ਫਸਲ ਹੋਈ ਖ਼ਰਾਬ - ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੀ ਪੱਕੀ ਫਸਲ ਹੋਈ ਖ਼ਰਾਬ
🎬 Watch Now: Feature Video
ਪੰਜਾਬ 'ਚ ਲਗਾਤਾਰ ਬਾਰਿਸ਼ ਹੋਣ ਨਾਲ ਕਿਸਾਨਾਂ ਦੀ ਪੱਕੀ ਫ਼ਸਲ ਖ਼ਰਾਬ ਹੋ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਜਿਹੜੀਆਂ ਵੀ ਫਸਲਾਂ ਪੱਕੀਆਂ ਹਨ ਉਨ੍ਹਾਂ 'ਤੇ ਟਾਈਮ ਤੇ ਬਾਰਿਸ਼ ਹੋਈ ਸੀ ਉਹ ਫਸਲਾਂ ਬਹੁਤ ਵਧਿਆ ਰਹੀਆਂ ਸੀ ਪਰ ਹੁਣ ਜਿਹੜੀ ਬੇਮੌਸਮੀ ਬਾਰਿਸ਼ ਹੋ ਰਹੀ ਇਸ ਨਾਲ ਫਸਲਾਂ ਖ਼ਰਾਬ ਹੋ ਰਹੀਆਂ ਹਨ ਜਿਸ ਨਾਲ ਫਸਲ ਦੇ ਦਾਣੇ ਦੀ ਕਵਾਲਟੀ ਖ਼ਰਾਬ ਹੋ ਰਹੀ ਹੈ। ਦਾਣੇ ਦੀ ਕਵਾਲਟੀ ਖ਼ਰਾਬ ਹੋਣ ਨਾਲ ਮੰਡੀ 'ਚ ਫਸਲ ਦੀ ਕੀਮਤ 'ਚ ਗਿਰਾਵਟ ਆ ਰਹੀ ਹੈ। ਖੇਤੀਬਾੜੀ ਅਧਿਕਾਰੀ ਵਿਜੇ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਹੋਈਆ ਬਾਰਿਸ਼ਾਂ ਦੇ ਨਾਲ ਫਸਲਾਂ 'ਚ ਜ਼ਿਆਦਾ ਗਿਰਾਵਟ ਨਹੀਂ ਆਈ ਸੀ ਪਰ ਬੀਤੀ ਦਿਨੀਂ 12mm ਤੱਕ ਦੀ ਬਾਰਿਸ਼ ਹੋਣ ਨਾਲ ਕਿਸਾਨਾਂ ਦੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।