ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ - ਮਾਨਸਿਕ ਤੌਰ 'ਤੇ ਪਰੇਸ਼ਾਨ
🎬 Watch Now: Feature Video
ਲੁਧਿਆਣਾ: ਲੁਧਿਆਣਾ ਦੇ ਦੁਰਗਾ ਮੰਦਿਰ ਰੋਡ ਨਿਵਾਸੀ ਮਨਿੰਦਰ ਸਿੰਘ ਵਲੋਂ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕਲ ਲਈ ਗਈ। ਮ੍ਰਿਤਕ ਵਿਅਕਤੀ ਲਾਕਡਾਊਨ ਕਾਰਨ ਬੇਰੁਜ਼ਗਾਰ ਹੋ ਗਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦਿਆਂ ਉਸ ਵਲੋ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਬੇਰੋਜ਼ਗਾਰੀ ਕਾਰਨ ਆਰਥਿਕ ਤੰਡੀ ਆਉਣ ਕਾਰਨ ਵਿਅਕਤੀ ਵਲੋਂ ਫਾਹਾ ਲੈ ਲਿਆ ਗਿਆ। ਪੁਲਿਸ ਵਲੋਂ ਮਾਮਲੇ 'ਚ ਪਰਿਵਾਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ।