ਸ਼ਹੀਦ ਅਰੁਣਜੀਤ ਨੂੰ ਪਿੰਡ ਫਰਵਾਲ ਵਿਖੇ ਦਿੱਤੀ ਗਈ ਸ਼ਰਧਾਂਜਲੀ
🎬 Watch Now: Feature Video
ਪਠਾਨਕੋਟ: ਭਾਰਤੀ ਫ਼ੌਜ ਦੀ 5 ਡੋਗਰਾ ਯੂਨਿਟ ਵਿੱਚ ਬਤੌਰ ਸਿਪਾਹੀ ਤੈਨਾਤ ਅਰੁਣਜੀਤ ਪਿਛਲੇ ਸਾਲ ਪੁਲਵਾਮਾ ਵਿਖੇ ਦੁਸ਼ਮਣਾਂ ਦੇ ਨਾਲ ਲੜਦਾ ਸ਼ਹੀਦ ਹੋ ਗਿਆ ਸੀ। ਸ਼ਹੀਦ ਅਰੁਣਜੀਤ ਦੇ ਸਰਹੱਦੀ ਪਿੰਡ ਫਰਵਾਲ ਵਿਖੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਨੇ ਉਨ੍ਹਾਂ ਦਾ ਸ਼ਰਧਾਂਜਲੀ ਸਮਾਰੋਹ ਮਨਾਇਆ। ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਮਹਾਂ ਸਚਿਵ ਰਵਿੰਦਰ ਵਿੱਕੀ ਨੇ ਕਿਹਾ ਕਿ ਸ਼ਹੀਦ ਦੇਸ਼ ਦੀ ਧਰੋਹਰ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅਰੁਣਜੀਤ ਕੁਮਾਰ ਨੇ ਦੇਸ਼ ਦੀ ਖਾਤਰ ਸ਼ਹਾਦਤ ਦਿੱਤੀ ਹੈ ਅੱਜ ਉਨ੍ਹਾਂ ਦਾ ਪਹਿਲਾ ਸ਼ਰਧਾਂਜਲੀ ਸਮਾਰੋਹ ਹੈ। ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸ਼ਹੀਦ ਆਪਣਾ ਆਪ ਕੁਰਬਾਨ ਕਰਕੇ ਦੇਸ਼ ਦੀ ਖ਼ਾਤਰ ਜਾਨ ਨਿਛਾਵਰ ਕਰ ਦਿੰਦੇ ਹਨ।