ਵਕੀਲਾਂ 'ਤੇ ਹੋਏ ਖਜ਼ਾਨਾ ਮੰਤਰੀ ਦਿਆਲ - ਸ਼੍ਰੀ ਅਨੰਦਪੁਰ ਸਾਹਿਬ
🎬 Watch Now: Feature Video
ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੀ ਰਿਹਾਇਸ਼ ਤੇ ਪੁੱਜੇ। ਇਸ ਦੌਰਾਨ ਲਗਭਗ ਅੱਧਾ ਘੰਟਾ ਦੋਵਾਂ ਵਿਚਕਾਰ ਮੀਟਿੰਗ ਹੋਈ। ਜਿਸ ਤੋ ਬਾਅਦ ਵਕੀਲਾਂ ਦੇ ਇੱਕ ਵਫ਼ਦ ਨੇ ਮਨਪ੍ਰੀਤ ਬਾਦਲ ਦੇ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਗੁਪਤ ਰੱਖੀ ਗਈ ਸੀ।ਮਨਪ੍ਰੀਤ ਬਾਦਲ ਤੇ ਰਾਣਾ ਕੇ ਪੀ ਸਿੰਘ ਨੇ ਇਸ ਮੀਟਿੰਗ ਸੰਬੰਧੀ ਕੋਈ ਗੱਲਬਾਤ ਨਹੀਂ ਕੀਤੀ। ਜਦੋ ਕਿ ਸ਼੍ਰੀ ਅਨੰਦਪੁਰ ਸਾਹਿਬ ਬਾਰ ਕੌਂਸਲ ਦੇ ਵਕੀਲਾਂ ਨੇ ਦੱਸਿਆ, ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਅਦਾਲਤੀ ਕੰਪਲੈਕਸ 'ਚ ਵਕੀਲਾਂ ਦੇ ਚੈਂਬਰਾਂ 'ਤੇ ਹੋਰ ਸਮੱਸਿਆਵਾਂ ਸੰਬੰਧੀ ਮੰਗਾਂ ਰੱਖੀਆਂ ਗਈਆਂ, ਜਿਸਦੇ ਲਈ ਮਨਪ੍ਰੀਤ ਬਾਦਲ ਨੇ 50 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ।