ਸਿੱਧੂ ਮੂਸੇਵਾਲਾ ਨੂੰ ਲੈਕੇ ਟਰਾਂਸਪੋਰਟ ਮੰਤਰੀ ਵੜਿੰਗ ਨੇ ਕਹੀ ਵੱਡੀ ਗੱਲ... - Sidhu Musewala joins Congress
🎬 Watch Now: Feature Video
ਮਾਨਸਾ: ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਰੈਲੀਆ ਦੀ ਤਿਆਰੀਆ ਸ਼ੁਰੂ ਕੀਤੀਆ ਜਾਂ ਰਹੀ ਹਨ। ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channi) ਦੇ ਮਾਨਸਾ ਦੌਰੇ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਨੇ ਮਾਨਸਾ ਵਿਖੇ ਹੋਣ ਜਾ ਰਹੀ ਮੁੱਖ ਮੰਤਰੀ (Chief Minister) ਦੀ ਵੱਡੀ ਰੈਲੀ ਦੀ ਤਿਆਰੀ ਲਈ ਵਰਕਰਾਂ ਨਾਲ ਮੀਟਿੰਗ ਕਰਨ ਲਈ ਮਾਨਸਾ ਪਹੁੰਚੇ। ਇਸ ਮੌਕੇ ਪਿਛਲੇ ਦਿਨੀਂ ਕਾਂਗਰਸ (Congress) ਵਿੱਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ (Sidhu Musewala) ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ (Sidhu Musewala) ਇੱਕ ਸੂਝਵਾਨ ਇਨਸਾਨ ਹੈ। ਜਿਸ ਨੇ ਪਹਿਲਾਂ ਗਾਇਕੀ ਵਿੱਚ ਪੰਜਾਬੀਆਂ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਹੁਣ ਉਹ ਸਿਆਸਤ ਵਿੱਚ ਆ ਕੇ ਪੰਜਾਬ ਦੀ ਸੇਵਾ ਕਰਨਗੇ।