ਰਾਜਪਾਲ ਦੀ ਫੇਰੀ ਨੂੰ ਲੈ ਕੇ ਗੁਰਦਾਸਪੁਰ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ - ਐਸਐਸਪੀ ਓਪਿੰਦਰਜੀਤ ਸਿੰਘ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5831144-thumbnail-3x2-jan.jpg)
ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਸਰਹੱਦੀ ਇਲਾਕੇ ਵਿੱਚ ਵਿਸ਼ੇਸ ਤੌਰ ਉੱਤੇ ਅਲਰਟ ਕੀਤਾ ਗਿਆ ਹੈ। ਗੁਰਦਾਸਪੁਰ ਵਿੱਚ ਹੋਣ ਵਾਲੇ ਸਮਾਗਮ 'ਚ ਰਾਜਪਾਲ ਵੀਪੀ ਬਦਨੌਰ 26 ਜਨਵਰੀ ਨੂੰ ਪਹੁੰਚ ਰਹੇ ਹਨ ਜਿਸ ਦੇ ਮਦੇਨਜ਼ਰ ਜ਼ਿਲ੍ਹਾ ਗੁਰਦਾਸਪੁਰ ਵਿੱਚ 24 ਘੰਟੇ ਨਾਕਾ ਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਓਪਿੰਦਰਜੀਤ ਸਿੰਘ ਦੇ ਆਦੇਸ਼ਾਂ ਉੱਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਮੱਦੇਨਜਰ ਪੁਲਿਸ ਦੇ ਵੱਖ ਵੱਖ ਨਾਕੇ ਲਗਾਏ ਗਏ ਹੈ ਅਤੇ ਪੁਲਿਸ ਪੇਟਰੋਲਿੰਗ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਜਾਰੀ ਕੀਤਾ ਗਿਆ ਹੈ।