ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਤਿੰਨ ਮੋਬਾਈਲ ਫ਼ੋਨ ਹੋਏ ਬਰਾਮਦ - ਤਿੰਨ ਮੋਬਾਈਲ ਫ਼ੋਨ ਹੋਏ ਬਰਾਮਦ
🎬 Watch Now: Feature Video
ਫਿਰੋਜ਼ਪੁਰ: ਜੇਲ੍ਹਾਂ ’ਚ ਮੋਬਾਈਲ ਫ਼ੋਨ ਮਿਲਣਾ ਆਮ ਗੱਲ ਹੋ ਗਈ ਹੈ, ਜਿਸ ਕਾਰਨ ਦੇਸ਼ ਦੀਆਂ ਜੇਲ੍ਹਾਂ ਸੁਰਖੀਆਂ ’ਚ ਬਣੀਆਂ ਹੀ ਰਹਿੰਦੀਆਂ ਹਨ। ਇਸੇ ਤਰ੍ਹਾਂ ਬੀਤੀ ਸ਼ੁੱਕਰਵਾਰ ਦੀ ਸ਼ਾਮ ਕੇਂਦਰੀ ਜੇਲ੍ਹ ਦੇ ਵਾਰਡ ਨੰਬਰ 3 ਦੇ ਬਾਹਰ ਜੇਲ੍ਹ ਸਟਾਫ ਨੂੰ ਗਸ਼ਤ ਦੌਰਾਨ ਚਿੱਟੇ ਟੇਪ ਨਾਲ ਲਪੇਟਿਆ ਇੱਕ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹਿਆ ਗਿਆ ਉਸ ਵਿੱਚੋ ਤਿੰਨ ਮੋਬਾਈਲ ਫ਼ੋਨ ਤੇ ਇੱਕ ਸਿਗਰੇਟ ਦੀ ਡੱਬੀ ਮਿਲੀ। ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਥਾਣੇ ਵਿਚ ਇਸ ਦੀ ਜਾਣਕਾਰੀ ਦੇ ਕੇ ਪਰਚਾ ਦਰਜ ਕੀਤਾ ਗਿਆ।