ਤੇਜ਼ ਰਫਤਾਰ ਕਾਰ ਰਾਤ ਵੇਲੇ ਘਰ 'ਚ ਹੋਈ ਦਾਖ਼ਲ, ਔਰਤ ਨੂੰ ਕੀਤਾ ਜ਼ਖਮੀ - talwandi sabo
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-8238514-thumbnail-3x2-55.jpg)
ਤਲਵੰਡੀ ਸਾਬੋ: ਨੇੜਲੇ ਪਿੰਡ ਤਿਓਣਾ ਪੁਜਾਰੀਆਂ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਇੱਕ ਘਰ ਵਿੱਚ ਤੇਜ਼ਰਫਤਾਰ ਕਾਰ ਗੇਟ ਭੰਣ ਕੇ ਅੰਦਰ ਵੜ੍ਹ ਗਈ। ਇਸ ਘਟਨਾ ਵਿੱਚ ਵਿਹੜੇ ਵਿੱਚ ਸੁੱਤੀ ਪਈ ਘਰ ਦੀ ਔਰਤ ਗੰਭੀਰ ਜ਼ਖਮੀ ਹੋ ਗਈ। ਪੀੜਤਾ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨੂੰ ਅਸਲ ਦੇ ਜੋਰ 'ਤੇ ਧਮਕਾਉਣ ਦੀ ਕੋਸ਼ਿਸ਼ ਵੀ ਡਰਾਈਵਰ ਵੱਲੋਂ ਕੀਤੀ ਗਈ। ਇਸ ਸਬੰਧੀ ਪੁਲਿਸ ਨੇ ਜਰਨੈਲ ਸਿੰਘ ਨਾਂ ਦੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।