ਮੀਂਹ ਨੇ ਫੇਰਿਆ ਪ੍ਰਸ਼ਾਸਨ ਦੇ ਦਾਅਵਿਆਂ ਤੇ ਪਾਣੀ
🎬 Watch Now: Feature Video
ਪਠਾਨਕੋਟ :ਪਠਾਨਕੋਟ ਵਿੱਚ ਹੋਈ ਬਰਸਾਤ ਨੇ ਖੋਲ੍ਹੀ ਪ੍ਰਸ਼ਾਸ਼ਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਕ ਦੀਨ ਹੋਈ ਬਰਸਾਤ ਦੇ ਨਾਲ ਹੀ ਸੜਕਾਂ ਤੇ ਦਰਿਆਵਾਂ ਵਰਗੇ ਹਾਲਾਤ ਦੇਖਣ ਨੂੰ ਮਿਲੇ। ਉੱਝ ਦਰਿਆ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਜਿਸ ਕਾਰਨ ਕੰਢੇ ਵਸੇ ਗੁੱਜਰਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਨਿਕਾਸੀ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਪਾਣੀ ਸੜਕਾਂ ਦੇ ਉੱਪਰ ਸਾਫ਼ ਦੇਖਣ ਨੂੰ ਮਿਲਿਆ। ਮੀਂਹ ਦੇ ਕਾਰਨ ਹੌਸਪਿਟਲ ਰੋਡ ਡਲਹੌਜ਼ੀ ਰੋਡ ਕਾਲੀ ਮਾਤਾ ਮੰਦਰ ਰੋਡ ਮਿਲਟਰੀ ਹਸਪਤਾਲ ਰੋਡ ਪਾਣੀ ਦੇ ਵਿੱਚ ਡੁੱਬੇ ਹੋਏ ਸਨ। ਉੱਝ ਦਰਿਆ ਵੀ ਉਫਾਨ ਤੇ ਆ ਗਿਆ ਅਤੇ ਜਿਸ ਦੇ ਕਾਰਨ ਦਰਿਆ ਦੇ ਕੰਢੇ ਵਸੇ ਗੁੱਜਰ ਸਮੁਦਾਇ ਦੇ ਲੋਕਾਂ ਨੇ ਮੁਸ਼ਕਿਲ ਦੇ ਨਾਲ ਆਪਣੀ ਅਤੇ ਆਪਣੇ ਪਸ਼ੂਆਂ ਦੀ ਜਾਨ ਬਚਾਈ।