ਇਸ ਲੱਗੇ ਪੋਸਟਰ ਨੇ ਭਖਾਈ ਪੰਜਾਬ ਦੀ ਸਿਆਸਤ - ਚੰਗੀ ਮੁਹਿੰਮ ਦੀ ਸ਼ੁਰੂਆਤ
🎬 Watch Now: Feature Video
ਅੰਮ੍ਰਿਤਸਰ:- ਅੰਮ੍ਰਿਤਸਰ ਵਿਖੇ ਵੱਖ-ਵੱਖ ਥਾਵਾਂ ‘ਤੇ ਲੱਗੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪੋਸਟਰਾਂ ਨੂੰ ਲੈ ਕੇ ਇੱਕ ਵਾਰ ਫੇਰ ਸਿਆਸੀ ਹੜਕੰਪ ਮੱਚ ਗਿਆ ਹੈ। ਸਿਆਸੀ ਹਲਕਿਆਂ ਦੇ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਦੀ ਚਰਚਾ ਜੋਰਾਂ ‘ਤੇ ਹੋਣ ਲੱਗੀ ਹੈ। ਇਨ੍ਹਾਂ ਪੋਸਟਰਾਂ ਉੱਪਰ ਜਿੱਥੇ ਵਿਧਾਇਕ ਦੀ ਤਸਵੀਰ ਲੱਗੀ ਹੈ ਉੱਥੇ ਹੀ ਉਸ ਉੱਪਰ ਲਿਖਿਆ ਹੈ ਕਿ 7 ਸਤੰਬਰ ਨੂੰ ਖੁਦ ਨੂੰ ਅਤੇ ਆਪਣੇ ਫੋਨ ਚਾਰਜ ਰੱਖਿਓ ਅਤੇ ਅੱਗੇ ਲਿਖਿਆ ਹੈ ਕਿ ਕੁਝ ਖਾਸ ਆ ਰਿਹਾ ਹੈ। ਇਸ ਸਬੰਧੀ ਵਿਧਾਇਕ ਬੁਲਾਰੀਆ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੇ ਲਈ ਇੱਕ ਚੰਗੀ ਮੁਹਿੰਮ ਦੀ ਸ਼ੁਰੂਆਤ ਹੋਵੇਗੀ ਇਸ ਲਈ 7 ਤਰੀਕ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ।