ਕਿਸਾਨਾਂ ਦੇ ਹੱਕ 'ਚ ਵਕੀਲ ਭਾਈਚਾਰੇ ਨੇ ਵੀ ਕੀਤੀ ਭੁੱਖ ਹੜਤਾਲ - hunger strike
🎬 Watch Now: Feature Video
ਨਾਭਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਆਰ ਪਾਰ ਦੀ ਲੜਾਈ ਦਿੱਲੀ ਬਾਰਡਰਾਂ 'ਤੇ ਜਾਰੀ ਹੈ। ਇਸ ਦੇ ਮੱਦੇ ਨਜ਼ਰ ਕਿਸਾਨਾਂ ਨੇ ਦਿੱਲੀ ਬਾਰਡਰਾਂ 'ਤੇ ਭੁੱਖ ਹੜਤਾਲ 'ਤੇ ਬੈਠਣ ਦਾ ਫੈਸਲਾ ਕੀਤਾ ਹੈ। ਇਸ ਸੰਘਰਸ਼ 'ਚ ਹਰ ਕੋਈ ਅਪਣਾ ਯੋਗਦਾਨ ਪਾ ਰਿਹਾ ਹੈ। ਨਾਭਾ 'ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਅਗਵਾਈ 'ਚ ਇੱਕ ਦਿਨ ਲਈ ਭੁੱਖ ਹੜਤਾਲ ਅਤੇ ਕੰਮਕਾਜ ਠੱਪ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆ ਮੰਗਾਂ ਨਹੀਂ ਮੰਨਿਆਂ ਜਾਦੀਆਂ ਹਨ ਸਾਰਾ ਵਕੀਲ ਭਾਈਚਾਰਾ ਕਿਸਾਨਾਂ ਦੇ ਨਾਲ ਹੈ। ਇਸ ਦੇ ਨਾਲ ਮੋਦੀ ਸਰਕਾਰ ਦੇ ਖਿਲਾਫ਼ ਉਨ੍ਹਾਂ ਜੰਮ ਕੇ ਨਾਰੇਬਾਜ਼ੀ ਕੀਤੀ।