ਸਵਾਰੀ ਨਾਲ ਲੱਦੀ ਬੱਸ ਦਰੱਖਤ ਨਾਲ ਟਕਰਾਈ, ਦਰਜਨ ਦੇ ਕਰੀਬ ਸਵਾਰੀਆਂ ਫੱਟੜ - bus collided
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10158894-thumbnail-3x2-ptk.jpg)
ਪਠਾਨਕੋਟ: ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਬਮਿਆਲ ਸੈਕਟਰ ਦੇ ਪਿੰਡ ਕਾਸ਼ੀ ਬਾੜਵਾਂ ਦੇ ਕੋਲ ਅੱਜ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਇੱਕ ਬੱਸ ਅਚਾਨਕ ਅਸੰਤੁਲਿਤ ਹੋ ਕੇ ਦਰੱਖਤ ਨਾਲ ਜਾ ਟਕਰਾਈ। ਬੱਸ ਵਿੱਚ ਕੁੱਲ 23 ਸਵਾਰੀਆਂ ਮੌਜੂਦ ਸਨ ਜਿਨ੍ਹਾਂ ਵਿੱਚੋਂ ਇੱਕ ਦਰਜਨ ਦੇ ਕਰੀਬ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਤਿੰਨ ਤੋਂ ਚਾਰ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਬੱਸ ਦੇ ਵਿੱਚੋਂ ਬਾਹਰ ਕੱਢਿਆ।