ਸ਼ਰਧਾਲੂਆਂ ਨਾਲ ਭਰੇ ਟਰੱਕ ਦੀ ਹੋਈਆਂ ਬਰੇਕਾਂ ਫੇਲ੍ਹ, ਟੱਲਿਆ ਵੱਡਾ ਹਾਦਸਾ - ਗੁਰਦੁਆਰਾ ਬਾਬਾ ਗੁਰਦਿੱਤਾ
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ: ਲੰਘੇ ਦਿਨੀਂ ਸ਼ਰਧਾਲੂਆਂ ਨਾਲ ਭਰੇ ਟਰੱਕ ਦੀ ਬਰੇਕਾਂ ਫੇਲ੍ਹ ਹੋਣ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 5 ਸ਼ਰਧਾਲੂ ਫੱਟੜ ਹੋ ਗਏ ਹਨ। ਇਸ ਟਰੱਕ ਵਿੱਚ 50 ਦੇ ਕਰੀਬ ਸ਼ਰਧਾਲੂ ਮੌਜੂਦ ਸਨ। ਮੌਜੂਦ ਸ਼ਰਧਾਲੂ ਨੇ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਨਤਮਸਤਕ ਹੋ ਕੇ ਵਾਪਸੀ ਕਰ ਰਹੇ ਸੀ ਗੁਰਦੁਆਰਾ ਸਾਹਿਬ ਦੇ ਨੇੜੇ ਟਰੱਕਾਂ ਦੀ ਬ੍ਰੇਕਾ ਫੇਲ੍ਹ ਹੋਣ ਦਾ ਪਤਾ ਚਲਦਿਆਂ ਹੀ ਚੀਕ ਚਿਹਾੜਾ ਪੈਣਾ ਸ਼ੁਰੂ ਹੋ ਗਿਆ, ਡਰਾਈਵਰ ਨੇ ਸਮਝਦਾਰੀ ਦਿਖਾਉਦੇ ਹੋਇਆ ਟਰੱਕ ਨੂੰ ਪਹਿਲਾਂ ਤਾਂ ਸੜਕ ਉੱਤੇ ਲੱਗੇ ਹੋਏ ਬੈਂਚ ਵਿੱਚ ਮਾਰਿਆ ਫਿਰ ਵੀ ਟਰੱਕ ਨਾ ਰੁਕਿਆ ਜਿਸ ਤੋਂ ਬਾਅਦ ਡਰਾਈਵਰ ਨੇ ਟਰੱਕ ਨੂੰ ਦੀਵਾਰ ਵਿੱਚ ਮਾਰ ਕੇ ਨਾਲੇ ਵਿੱਚ ਸੁੱਟ ਦਿੱਤਾ, ਜਿਸ ਨਾਲ 5 ਵਿਅਕਤੀ ਜ਼ਖ਼ਮੀ ਹੋ ਗਏ। ਪਰ ਵੱਡਾ ਹਾਦਸਾ ਹੋਣੋਂ ਟਲ ਗਿਆ। ਉਨ੍ਹਾਂ ਕਿਹਾ ਕਿ ਹੁਣ ਉਹ ਵਾਪਸ ਆਪਣੇ ਘਰ ਜਾ ਰਹੇ ਹਨ।