ਦਿੱਲੀ ਹਿੰਸਾ 'ਤੇ ਭਾਜਪਾ ਅਤੇ ਆਮ ਆਦਮੀ ਪਾਰਟੀ 'ਚ ਮੈਚ ਫਿਕਸਿੰਗ ਹੋਇਆ ਸੀ: ਰਾਜਕੁਮਾਰ ਵੇਰਕਾ - BJP and Aam Aadmi Party
🎬 Watch Now: Feature Video
ਅੰਮ੍ਰਿਤਸਰ:ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਉੱਤੇ ਜਿਹੜੀ ਘਟਨਾ ਹੋਈ ਸੀ ਉਸ ਦੀ ਰਾਜਕੁਮਾਰ ਵੇਰਕਾ ਨੇ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਇਹ ਬੜੀ ਸ਼ਰਮਸਾਰ ਵਾਲੀ ਗੱਲ ਹੈ ਇਸ ਨਾਲ ਦੇਸ਼ ਦਾ ਸਿਰ ਝੁਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਘਟਨਾ ਲਈ ਭਾਜਪਾ ਤੇ ਆਪ ਜਿੰਮੇਵਾਰ ਹੈ। ਇਨ੍ਹਾਂ ਕਰਕੇ ਹੀ ਦੇਸ਼ ਦਾ ਸਿਰ ਝੁਕਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਲੱਖਾਂ ਸਿਧਾਨਾਂ ਹੈ ਉਹ ਨਾਮਵਾਰ ਗੈਂਗਸਟਰ ਹੈ ਤੇ ਜਿਹੜਾ ਦੀਪ ਸਿੱਧੂ ਉਹ ਬੀਜੇਪੀ ਦਾ ਸਟਾਰ ਪ੍ਰਚਾਰਕ ਹੈ ਅਤੇ ਸੰਨੀ ਦਿਓਲ ਦਾ ਦੋਸਤ ਅਤੇ ਰਿਸ਼ਤੇਦਾਰ ਹੈ। ਉਸ ਦੀਆਂ ਫੋਟੋਆਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਨਾਲ ਹੈ। ਅਮਰੀਕ ਸਿੰਘ ਮਿੱਕੀ ਜਿਸ ਨੂੰ ਸੰਜੈ ਸਿੰਘ ਤੇ ਜਰਨੈਲ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ, ਇਨ੍ਹਾਂ ਦੋਵਾਂ ਨੇ ਹੀ ਗੜਬੜ ਫੈਲਾਈ ਹੈ। ਇਨ੍ਹਾਂ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।