ਟੈੱਟ ਪਾਸ ਅਧਿਆਪਕਾਂ ਨੇ ਸਰਕਾਰ ਖਿਲਾਫ਼ ਜਤਾਇਆ ਰੋਸ - ਅਧਿਆਪਕਾਂ ਦਾ ਧਰਨਾ
🎬 Watch Now: Feature Video
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਜਿੱਥੇ ਕਿ ਕੱਚੇ ਅਧਿਆਪਕਾਂ ਦਾ ਧਰਨਾ ਪਿਛਲੇ 51 ਦਿਨਾਂ ਤੋਂ ਲਗਾਤਾਰ ਜਾਰੀ ਹੈ, ਉੱਥੇ ਪਿਛਲੇ 50 ਦਿਨਾਂ ਤੋਂ ਟੈਟ ਪਾਸ ਰੀਵਾਈਜ਼ ਅਧਿਆਪਕ ਯੂਨੀਅਨ ਦਾ ਧਰਨਾ ਵੀ ਲਗਾਤਾਰ ਜਾਰੀ ਹੈ ਤੇ ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਗਲਤੀ ਸਰਕਾਰ ਦੀ ਹੈ ਸਰਕਾਰ ਨੇ ਸਹੀ ਤਰੀਕੇ ਨਾਲ ਭਰਤੀ ਪ੍ਰਕਿਰਿਆ ਦਾ ਪ੍ਰੋਸੈੱਸ ਨਹੀਂ ਚਲਾਇਆ ਤੇ ਬਾਅਦ 'ਚ ਆਪ ਹੀ ਬੈਕ ਫੁਟ ਮਾਰੀ ਫਿਰ ਸਰਕਾਰ ਨੇ ਕੁਝ ਅਧਿਆਪਕਾਂ ਨੂੰ ਨੌਕਰੀ ਵੀ ਦਿੱਤੀ ਤੇ ਕਈ ਅਜੇ ਵੀ ਬਿਨਾਂ ਨੌਕਰੀ ਦੇ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਗਲਤੀ ਮੌਜੂਦਾ ਪੰਜਾਬ ਸਰਕਾਰ ਦੀ ਹੈ, ਉਸਦਾ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ।