ਤਨਮਨਜੀਤ ਢੇਸੀ ਦੂਜੀ ਵਾਰ ਬਣੇ ਸੰਸਦ ਮੈਂਬਰ, ਜੱਦੀ ਪਿੰਡ ਖ਼ੁਸ਼ੀ ਦਾ ਮਾਹੌਲ
🎬 Watch Now: Feature Video
ਜਲੰਧਰ : ਬ੍ਰਿਟੇਨ ਵਿਖੇ ਹਾਲ ਹੀ ਵਿੱਚ ਆਮ ਚੋਣਾਂ ਹੋਈਆ, ਜਿਸ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਪ੍ਰਦਰਸ਼ਨ ਉਮੀਦ ਤੋਂ ਵੱਧ ਬਿਹਤਰ ਰਿਹਾ। ਇਸ ਵਾਰ ਕੁੱਲ 15 ਭਾਰਤੀ ਸੰਸਦ ਮੈਂਬਰ ਚੁਣੇ ਗਏ ਹਨ। ਜਿੰਨ੍ਹਾਂ ਵਿੱਚੋਂ ਤਨਮਨਜੀਤ ਸਿੰਘ ਢੇਸੀ ਦੂਜੀ ਵਾਰ ਜੇਤੂ ਰਹੇ। ਇਸ ਜਿੱਤ ਦੇ ਨਾਲ ਉਹ ਦੂਸਰੀ ਵਾਰ ਸੰਸਦ ਮੈਂਬਰ ਬਣਨ ਜਾ ਰਹੇ ਹਨ। ਉਨ੍ਹਾਂ ਦੀ ਇਸ ਜਿੱਤ ਤੋਂ ਬਾਅਦ ਉਨਾਂ ਦੇ ਪਿੰਡ ਰਾਏਪੁਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਤੁਹਾਨੂੰ ਦੱਸ ਦਈਏ ਕਿ ਤਨਮਨਜੀਤ ਦੇ ਜੱਦੀ ਘਰ ਵਿੱਚ ਉਨਾਂ ਦੇ ਚਾਚਾ ਅਮਰੀਕ ਸਿੰਘ ਤੇ ਚਾਚੀ ਰਾਜਵਿੰਦਰ ਕੌਰ ਰਹਿੰਦੇ ਹਨ। ਜਿੱਤ ਦੀ ਖ਼ਬਰ ਮਿਲਦੀਆਂ ਹੀ ਪੂਰੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਘਰੇ ਵਧਾਈਆਂ ਦੇਣ ਵਾਲੀਆਂ ਦਾ ਤਾਂਤਾ ਲਗਿਆ ਹੋਇਆ ਹੈ।