ਤਲਵੰਡੀ ਸਾਬੋ ਪੁਲਿਸ ਨੇ ਚਾਰ ਚੋਰੀ ਦੇ ਮੋਟਰਸਾਈਕਲਾਂ ਸਮੇਤ 6 ਨੂੰ ਕੀਤਾ ਕਾਬੂ - crime news
🎬 Watch Now: Feature Video
ਤਲਵੰਡੀ ਸਾਬੋ: ਪੁਲਿਸ ਨੇ ਇੱਕ ਅਜਿਹੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਇਲਾਕੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਉਸ ਤੇ ਜਾਅਲੀ ਨੰਬਰ ਲਗਾ ਕੇ ਆਪਣੀ ਸਹੂਲਤ ਲਈ ਵਰਤਦੇ ਸਨ। ਥਾਣਾ ਤਲਵੰਡੀ ਸਾਬੋ ਦੇ ਮੁਖੀ ਨਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਫੜੇ ਗਏ 6 ਚੋਰਾਂ ਵਿੱਚੋਂ 5 ਤਲਵੰਡੀ ਸਾਬੋ ਦੇ ਜਦੋਂਕਿ 1 ਨੇੜਲੇ ਪਿੰਡ ਬੰਗੇਹਰ ਚੜ੍ਹਤ ਸਿੰਘ ਦਾ ਹੈ। ਉਨ੍ਹਾਂ ਮੁਤਾਬਿਕ ਉਕਤ ਸਾਰੇ ਚੋਰ ਨਸ਼ੇੜੀ ਹਨ ਅਤੇ ਇਹ ਮੋਟਰਸਾਈਕਲ ਚੋਰੀ ਕਰਕੇ ਉਸ 'ਤੇ ਜਾਅਲੀ ਨੰਬਰ ਪਲੇਟ ਲਾ ਕੇ ਆਪਣੇ ਤੋਰੇ ਫੇਰੇ ਲਈ ਵਰਤਦੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਹੁਣ ਤੱਕ ਇਨ੍ਹਾਂ ਤੋਂ 4 ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ ਜਿਨ੍ਹਾਂ ਵਿੱਚੋਂ 1 ਮੋਟਰਸਾਈਕਲ ਤਲਵੰਡੀ ਸਾਬੋ ਤੋਂ ਚੋਰੀ ਹੋਇਆ, 1 ਬਠਿੰਡਾ ਤੋਂ, 1 ਸਰਦੂਲਗੜ੍ਹ ਕਸਬੇ ਤੋਂ ਜਦੋਂ ਕਿ 1 ਹਰਿਆਣਾ ਦੇ ਸਿਰਸਾ ਸ਼ਹਿਰ ਤੋਂ ਚੋਰੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।