ਸਫਾਈ ਕਰਮਚਾਰੀ ਯੂਨੀਅਨ ਨੇ ਜੁਆਇੰਟ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ - ਜੁਆਇੰਟ ਕਮਿਸ਼ਨਰ
🎬 Watch Now: Feature Video
ਜਲੰਧਰ: ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਚੌਥੇ ਦਰਜੇ ਦੀ ਪੱਕੀ ਭਰਤੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਅਫ਼ਸਰ ਦੀ ਸਿੱਧੀ ਪੱਕੀ ਨੌਕਰੀ ਲੱਗਦੀ ਹੈ ਤੇ ਚੌਥੇ ਸ਼੍ਰੇਣੀ ਨੂੰ ਕੱਚੇ ਆਮ ਤੌਰ ‘ਤੇ ਨਹੀਂ ਰੱਖਿਆ ਜਾਵੇਗਾ। ਜਿਸ ਨੂੰ ਲੈ ਕੇ ਸਫਾਈ ਮਜ਼ਦੂਰ ਯੂਨੀਅਨ (Cleaning Workers Union) ਵੱਲੋਂ ਜਲੰਧਰ (Jalandhar) ਦੇ ਜੁਆਇੰਟ ਕਮਿਸ਼ਨਰ (Joint Commissioner) ਨੂੰ ਇਸ ਸੰਬੰਧ ਵਿਚ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਇਨ੍ਹਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਇਹ ਗੁਹਾਰ ਲਗਾਈ ਹੈ ਕਿ ਉਹ ਠੇਕੇਦਾਰੀ ਸਿਸਟਮ ਨੂੰ ਜਲਦ ਹੀ ਖ਼ਤਮ ਕਰਕੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰਨ।