ਲੁਧਿਆਣਾ ਜੇਲ੍ਹ 'ਚ ਕੈਦੀਆਂ ਦੀ ਮੌਤਾਂ 'ਤੇ ਸੁਪਰਡੈਂਟ ਨੇ ਦਿੱਤਾ ਬੇਤੁਕਾ ਜਵਾਬ - ਲੁਧਿਆਣਾ ਕੇਂਦਰੀ ਜੇਲ੍ਹ
🎬 Watch Now: Feature Video
ਲੁਧਿਆਣਾ ਦੀ ਕੇਂਦਰੀ ਜੇਲ੍ਹ ਹੁਣ ਕੈਦੀਆਂ ਲਈ ਮੌਤ ਦਾ ਸਬੱਬ ਬਣ ਰਹੀ ਹੈ। ਪਿਛਲੇ ਇੱਕ ਹਫ਼ਤੇ ਤੋਂ ਹੁਣ ਤੱਕ ਜੇਲ੍ਹ ਵਿੱਚ 4 ਕੈਦੀਆਂ ਦੀ ਮੌਤ ਹੋ ਚੁੱਕੀ ਹੈ, ਇਨ੍ਹਾਂ 4 ਕੈਦੀਆਂ ਚੋਂ 2 ਦੀ ਮੌਤ ਬੁੱਧਵਾਰ ਨੂੰ ਹੀ ਹੋਈ ਹੈ, ਜਿਸ ਦੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਜੇਲ ਸੁਪਰਡੈਂਟ ਨੇ ਦੱਸਿਆ ਹੈ ਕਿ ਕੈਦੀਆਂ ਦੀ ਮੌਤ ਬੀਮਾਰੀ ਅਤੇ ਨਸ਼ੇ ਦਾ ਆਦੀ ਹੋਣ ਕਰਕੇ ਹੋਈ ਹੈ। ਜ਼ਿਕਰੇਖ਼ਾਸ ਹੈ ਕਿ ਪਿਛਲੇ ਹਫ਼ਤੇ ਹੀ ਇੱਕ ਕੈਦੀ ਦੀ ਮੌਤ ਤੋਂ ਬਾਅਦ ਜੇਲ੍ਹ 'ਚ ਖੂਨੀ ਝੜਪ ਵੇਖਣ ਨੂੰ ਮਿਲੀ ਸੀ, ਜਿਸ ਨੇ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।