ਜਿਸ ਬੋਲੀ ਨੇ ਗੁਰਦਾਸ ਮਾਨ ਨੂੰ ਬਖਸ਼ੀ ਇੰਨ੍ਹੀ ਇੱਜਤ ਉਸ ਬਾਰੇ ਅਜਿਹਾ ਬੋਲਣਾ ਮੰਦਭਾਗਾ: ਖਹਿਰਾ

By

Published : Oct 2, 2019, 3:44 AM IST

thumbnail

ਫ਼ਰੀਦਕੋਟ ਵਿਖੇ ਮੀਡੀਆ ਨਾਲ ਪ੍ਰੈਸ ਵਾਰਤਾ ਕਰਦੇ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਅੰਦੋਲਣ ਦੀ ਗੱਲ ਨੂੰ ਮੀਡੀਆ ਨਾਲ ਸਾਂਝਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਤੋਂ ਗੁਰਦਾਸ ਮਾਨ ਦੇ ਵਿਸ਼ੇ 'ਤੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਇੰਨ੍ਹੀ ਇੱਜ਼ਤ ਪੰਜਾਬੀ ਮਾਂ ਬੋਲੀ ਕਰਕੇ ਹਾਸਲ ਹੋਈ ਹੈ। ਇਸ ਬੋਲੀ ਦੇ ਕਰਕੇ ਗੁਰਦਾਸ ਮਾਨ ਇਨ੍ਹੀ ਤਰੱਕੀ ਹਾਸਲ ਕੀਤੀ ਹੈ। ਉਸ ਮਾਂ ਬੋਲੀ ਬਾਰੇ ਅਜਿਹੀ ਟਿਪਣੀ ਕਰਨਾ ਗੁਰਦਾਸ ਮਾਨ ਲਈ ਬਹੁਤ ਮੰਦ ਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵਲੋਂ ਜੋ ਸਟੇਜ 'ਤੇ ਸ਼ਬਦਾਵਾਲੀ ਦੀ ਵਰਤੋਂ ਕੀਤੀ ਗਈ ਸੀ, ਉਸ ਬਾਰੇ ਹੁਣ ਜੋ ਸਫ਼ਾਈ ਦਿੱਤੀ ਜਾ ਰਹੀ ਹੈ, ਉਸ ਦਾ ਕੋਈ ਅਰਥ ਨਹੀਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਤੋਂ ਗਲ਼ਤੀ ਹੋਈ ਹੈ, ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਗੱਲਤੀ ਮਣ ਕੇ ਸਾਰੇ ਪੰਜਾਬੀਆਂ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਨਾਲ ਹੀ ਗੱਲ ਠੰਡੀ ਪਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.