ਮੁੱਖ ਮੰਤਰੀ ਚੰਨੀ ਅਤੇ ਸਿੱਧੂ ਨੂੰ ਸੁਖਬੀਰ ਬਾਦਲ ਨੇ ਕੀਤਾ ਸਵਾਲ, ਕਿਹਾ... - ਅਕਾਲੀ ਦਲ
🎬 Watch Now: Feature Video
ਚੰਡੀਗੜ੍ਹ: ਕਾਂਗਰਸ ਪਾਰਟੀ ਵੱਲੋਂ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਿਸਦਾ ਕਿ ਅਕਾਲੀ ਦਲ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਟਾਈਟਲਰ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ ਅਤੇ ਸਿੱਖਾ ਦੇ ਗੁਰੂਧਾਮਾਂ ਤੇ ਹਮਲਾ ਕਰਵਾਇਆ ਹੈ। ਅਸਲ ਚ ਤਾਂ ਬੇਅਦਬੀ ਟਾਈਟਲਰ ਨੇ ਕੀਤੀ ਹੈ। ਕਾਂਗਰਸ ਉਹਨੂੰ ਆਪਣੀ ਪਾਰਟੀ ਚ ਵੱਡਾ ਅਹੁਦਾ ਦੇ ਕਿ ਸਿੱਖਾ ਦੇ ਜ਼ਖ਼ਮਾਂ ਤੇ ਨਮਕ ਛਿੜਕ ਰਹੀ ਹੈ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਚੰਨੀ ਅਤੇ ਸਿੱਧੂ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕੌਮ ਅਤੇ ਕਾਂਗਰਸ ਵਿੱਚੋਂ ਕੀ ਚੁਣੋਗੇ।