ਐਮਐਸਪੀ ਖ਼ਤਮ ਕਰਨ ਲਈ ਕੇਂਦਰ ਨੇ ਲਿਆਂਦੇ ਆਰਡੀਨੈਂਸ: ਸਰਕਾਰੀਆ - sukhbinder sarkaria
🎬 Watch Now: Feature Video

ਪਠਾਨਕੋਟ: ਸ਼ਾਹਪੁਰ ਕੰਡੀ ਵਿੱਚ ਚੱਲ ਰਹੇ ਬੈਰਾਜ ਡੈਮ ਦੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਕੈਬਿਨੇਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਕਾਰੀਆ ਨੇ ਕਿਹਾ ਇਸ ਡੈਮ ਪ੍ਰੋਜੈਕਟ ਨੂੰ ਹਰ ਹਾਲ ਵਿੱਚ 2022 ਤੱਕ ਮੁਕੰਮਲ ਕੀਤਾ ਜਾਵੇਗਾ। ਇਸ ਨਾਲ ਹੀ ਉਨ੍ਹਾਂ ਕੇਂਦਰੀ ਆਰਡੀਨੈਂਸਾਂ ਅਤੇ ਭਾਜਪਾ ਦੀ ਵਰਚੁਅਲ ਰੈਲੀ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਭਾਜਪਾ ਇਸ ਸਕੰਟ ਦੇ ਦੌਰਾਨ ਵੀ ਘਟੀਆ ਰਾਜਨੀਤੀ ਕਰ ਰਹੀ ਹੈ। ਸਰਕਾਰੀਆ ਨੇ ਕਿਹਾ ਕਿ ਐਮਐੱਸਪੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਕਿ ਐੱਮਐੱਸਪੀ ਹਰ ਹਾਲ ਵਿੱਚ ਰਹਿਣਾ ਚਾਹੀਦਾ ਹੈ।