ਮਲਵਿੰਦਰ ਸਿੰਘ ਲੱਕੀ ਦੇ ਰਵੱਈਏ 'ਤੇ ਨਗਰ ਨਿਗਮ ਕਰਮਚਾਰੀ ਕਰਵਾਉਣਗੇ ਸਖ਼ਤ ਕਾਰਵਾਈ - ਜਲੰਧਰ ਨਗਰ ਨਿਗਮ
🎬 Watch Now: Feature Video
ਜਲੰਧਰ: ਪੰਜਾਬ ਮੀਡੀਅਮ ਸਕੇਲ ਇੰਡਸਟਰੀ ਬੋਰਡ ਦੇ ਡਾਇਰੈਕਟਰ ਅਤੇ ਕਾਂਗਰਸੀ ਨੇਤਾ ਮਲਵਿੰਦਰ ਸਿੰਘ ਲੱਕੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਨਗਰ ਨਿਗਮ ਦਫ਼ਤਰ ਵਿੱਚ ਹੰਗਾਮਾ ਕਰ ਦਿੱਤਾ। ਲੱਕੀ ਨੇ ਦੋਸ਼ ਲਗਾਇਆ ਕਿ ਬੀ.ਐਮ.ਸੀ. ਚੌਂਕ ਨੇੜੇ ਬਦਰੀਨਾਥ ਕਲੋਨੀ ਵਿੱਚ ਉਸਦੀ ਜਾਇਦਾਦ ਦੀ ਫਾਈਲ ਸੀਐਲਯੂ ਲਈ ਮਾਰਚ ਤੋਂ ਲੱਟਕ ਰਹੀ ਹੈ ਜਦ ਕਿ ਉਹ ਸੀ.ਐਲ.ਯੂ. 40 ਲੱਖ ਅਦਾ ਕਰਨ ਲਈ ਤਿਆਰ ਹਨ। ਇਸ ਦੇ ਬਾਵਜੂਦ ਐਮਟੀਪੀ ਕੰਮ ਕਰਨ ਲਈ ਤਿਆਰ ਨਹੀਂ ਹੈ। ਨਾਰਾਜ਼ ਲੱਕੀ ਨੇ ਐਮਟੀਪੀ ਪਰਮਪਾਲ ਸਿੰਘ ਦੀ ਬਾਂਹ ਫੜ ਲਈ ਅਤੇ ਉਸਨੂੰ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦੇ ਕਮਰੇ ਵਿਚ ਖਿੱਚ ਕੇ ਲੈ ਗਏ। ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਪਰਡੈਂਟ ਮਨਦੀਪ ਸਿੰਘ ਨੇ ਕਿਹਾ ਕਿ ਕਾਂਗਰਸੀ ਨੇਤਾ ਲੱਕੀ ਦੇ ਰਵੱਈਏ ਦਾ ਵਿਰੋਧ ਕਰਦੀ ਹੈ। ਜੇਕਰ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ ਤਾਂ ਵੱਡੇ ਅਫਸਰਾਂ ਦੇ ਸਾਹਮਣੇ ਗੱਲ ਕਰਨ ਉਨ੍ਹਾਂ ਦਾ ਅਧਿਕਾਰ ਹੈ। ਪਰ ਐਮਟੀਪੀ ਜਾਂ ਕਿਸੇ ਹੋਰ ਸਟਾਫ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।