ਸਰਯੂ ਯਮੁਨਾ ਐਕਸਪ੍ਰੈਸ ਨੂੰ ਲੱਗੀ ਅੱਗ ਤੋਂ ਬਾਅਦ ਐਸਐਸਪੀ ਨੇ ਕੀਤਾ ਘਟਨਾ ਸਥਾਨ ਦੇ ਦੌਰਾ

🎬 Watch Now: Feature Video

thumbnail
ਬੀਤੀ ਰਾਤ ਕਰਤਾਰਪੁਰ ਵਿਖੇ ਜੈਨਗਰ ਤੋਂ ਅੰਮ੍ਰਿਤਸਰ ਜਾ ਰਹੀ ਲਾਈਨ ਮੇਲ ਟਰੇਨ ਦੇ ਤਿੰਨ ਡੱਬਿਆਂ ਨੂੰ ਅੱਗ ਲੱਗ ਗਈ ਜਿਸ ਕਾਰਨ ਤਿੰਨੋਂ ਡੱਬੇ ਸੜ ਕੇ ਸੁਆਹ ਹੋ ਗਏ। ਇਸ ਘਟਨਾ ਤੋਂ ਬਾਅਦ ਫੋਰੈਂਸਿਕ ਟੀਮਾਂ ਤੇ ਜਲੰਧਰ ਦਿਹਾਤ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਪਹਿਲੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਅੱਗ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ ਪਰ ਫਿਰ ਵੀ ਫੋਰੈਂਸਿਕ ਟੀਮ ਵੱਲੋਂ ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜੇ ਜਾਣਗੇ ਜਿਸ ਤੋਂ ਬਾਅਦ ਅੱਗ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਉੱਥੇ ਇਸ ਮਾਮਲੇ ਵਿੱਚ ਕਈ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਪੁਲਿਸ ਅਫ਼ਸਰ ਪੁਸ਼ਪ ਬਾਲੀ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਨੈਤਿਕ ਅਤੇ ਮਾਨਵਤਾ ਦੇ ਆਧਾਰ ਤੇ ਡਿਊਟੀ ਬਣਦੀ ਹੈ ਕਿ ਜਨਤਾ ਦੀ ਸੇਵਾ ਕੀਤੀ ਜਾਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.