'ਜਵਾਨ ਸਰਹੱਦਾਂ 'ਤੇ ਮਰ ਰਹੈ ਨੇ, ਕਿਸਾਨ ਨੂੰ ਸੰਸਦ 'ਚ ਮਾਰਿਆਂ ਜਾ ਰਿਹੈ' - ਸੰਸਦ ਮੈਬਰ ਜਸਬੀਰ ਡਿੰਪਾ
🎬 Watch Now: Feature Video
ਨਵੀਂ ਦਿੱਲੀ: ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਬਰ ਜਸਬੀਰ ਡਿੰਪਾ ਨੇ ਲੋਕ ਸਭਾ 'ਚ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਮਿੱਟੀ ਅਤੇ ਖੇਤ ਤੋਂ ਇਨ੍ਹਾਂ ਆਰਡੀਨੈਂਸਾਂ ਦੇ ਜ਼ਰੀਏ ਦੂਰ ਕੀਤਾ ਜਾ ਰਿਹਾ ਹੈ। ਡਿੰਪਾ ਨੇ ਕਿਹਾ ਪੂਰੇ ਦੇਸ਼ ਵਿੱਚੋਂ ਪੰਜਾਬ ਵਿੱਚ ਮੰਡੀਕਰਨ ਬਹੁਤ ਵਧੀਆਂ ਹੈ, ਇਸ ਲਈ ਇਨ੍ਹਾਂ ਆਰਡੀਨੈਂਸਾਂ ਦੀ ਪੰਜਾਬ ਵਿੱਚ ਕੋਈ ਜਰੂਰਤ ਨਹੀਂ ਸੀ। ਡਿੰਪਾ ਨੇ ਕਿਹਾ ਕਿ ਸਾਡੇ ਜਵਾਨ ਗਲਵਾਨ 'ਚ ਮਰ ਰਹੇ ਹਨ ਅਤੇ ਕਿਸਾਨਾਂ ਨੂੰ ਪਾਰਲੀਮੈਂਟ 'ਚ ਮਾਰਿਆ ਜਾ ਰਿਹਾ ਹੈ।