ਸਮਾਜ ਸੇਵਕਾਂ ਨੇ ਐਨਆਰਆਈ ਪੰਜਾਬੀਆਂ ਦੀ ਮਦਦ ਨਾਲ ਲੋੜਵੰਦਾਂ ਨੂੰ ਵੰਡੇ ਪੱਖੇ
🎬 Watch Now: Feature Video
ਜਲੰਧਰ: ਕੋਰੋਨਾ ਮਹਾਂਮਾਰੀ ਦੌਰਾਨ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵੀਆਂ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਗਈ। ਇਸੇ ਕੜੀ 'ਚ ਜਲੰਧਰ ਦੇ ਇੱਕ ਪਰਿਵਾਰ ਵੱਲੋਂ ਉਨ੍ਹਾਂ ਦੇ ਐਨਆਰਆਈ ਰਿਸ਼ਤੇਦਾਰਾਂ ਦੀ ਮਦਦ ਨਾਲ ਲੋੜਵੰਦ ਲੋਕਾਂ ਨੂੰ ਪੱਖੇ ਵੰਡੇ ਗਏ। ਇਸ ਬਾਰੇ ਦੱਸਦੇ ਹੋਏ ਸਮਾਜ ਸੇਵੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਦੋਵੇਂ ਭਰਾ ਐਨਆਰਆਈ ਹਨ, ਹੁਣ ਵਿਦੇਸ਼ ਵਿੱਚ ਸੈਟਲ ਹੋ ਚੁੱਕੇ ਹਨ। ਉਨ੍ਹਾਂ ਦੀ ਮਦਦ ਨਾਲ ਸਰਬਜੀਤ ਤੇ ਉਸ ਦਾ ਪਰਿਵਾਰ ਲੋੜਵੰਦਾਂ ਦੀ ਮਦਦ ਕਰਦਾ ਹੈ। ਸਰਬਜੀਤ ਨੇ ਆਖਿਆ ਕਿ ਲਗਾਤਾਰ ਪੈ ਰਹੀ ਗਰਮੀ ਤੋਂ ਲੋਕ ਪਰੇਸ਼ਾਨ ਹਨ। ਗਰਮੀ ਤੋਂ ਬੱਚਣ ਲਈ ਲੋਕ ਕੂਲਰ ਤੇ ਏਸੀ ਆਦਿ ਦੀ ਵਰਤੋਂ ਕਰਦੇ ਹਨ, ਪਰ ਜਿਹੜੇ ਲੋਕ ਇਨ੍ਹਾਂ ਸੁਵਿਧਾਵਾਂ ਤੋਂ ਵਾਂਝੇ ਹਨ, ਉਨ੍ਹਾਂ ਲਈ ਗਰਮੀਆਂ ਕੱਟਣਾ ਬੇਹਦ ਔਖਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਐਨਆਰਆਈ ਭਰਾਵਾਂ ਦੀ ਮਦਦ ਨਾਲ ਲੋੜਵੰਦਾਂ ਨੂੰ ਪੱਖੇ ਦਾਨ ਕੀਤੇ ਹਨ ਤਾਂ ਜੋ ਉਹ ਵੀ ਗਰਮੀ ਦੇ ਮੌਸਮ 'ਚ ਰਾਹਤ ਨਾਲ ਰਹਿ ਸਕਣ। ਉਨ੍ਹਾਂ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ।