ਲੁਧਿਆਣਾ: ਸਮਾਜ ਸੇਵੀ ਜਸਵੀਰ ਦੁਆ ਧਾਰਮਿਕ ਥਾਵਾਂ ਨੂੰ ਵੀ ਕਰ ਰਹੇ ਸੈਨੇਟਾਈਜ਼ - ਕੋਰੋਨਾ ਵਾਇਰਸ
🎬 Watch Now: Feature Video
ਲੁਧਿਆਣਾ: ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਉਥੇ ਹੀ ਸਮਾਜ ਸੇਵੀ ਵੀ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਲੁਧਿਆਣਾ ਦੇ ਸਮਾਜ ਸੇਵੀ ਜਸਵੀਰ ਸਿੰਘ ਦੁਆ ਧਾਰਮਿਕ ਥਾਵਾਂ ਨੂੰ ਸੈਨੇਟਾਈਜ਼ਰ ਕਰ ਰਹੇ ਹਨ, ਭਾਵੇਂ ਉਹ ਗੁਰਦੁਆਰਾ ਹੋਵੇ, ਮੰਦਿਰ ਜਾਂ ਮਸਜਿਦ। ਉਹ ਵਲੋਂ ਬਿਨਾਂ ਭੇਦਭਾਵ ਦੇ ਨਿਸ਼ਕਾਮ ਸੇਵਾ ਦਿਨ ਰਾਤ ਨਿਭਾਈ ਜਾ ਰਹੀ ਹੈ। ਸਮਾਜ ਸੇਵੀ ਜਸਵੀਰ ਸਿੰਘ ਦੁਆ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਦਾ ਇਕੋ ਹੀ ਤਰੀਕਾ ਹੈ, ਆਪਣੇ ਆਲੇ ਦੁਆਲੇ ਨੂੰ ਤੇ ਆਪਣੇ ਆਪ ਨੂੰ ਵੱਧ ਤੋਂ ਵੱਧ ਸੈਨੇਟਾਈਜ਼ ਕੀਤਾ ਜਾਵੇ।