ਤੇਲ ਕੀਮਤਾਂ ਨੂੰ ਲੈ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ - ਸਾਬਕਾ ਐਮਸੀ ਵਿਜੇ ਕੁਮਾਰ
🎬 Watch Now: Feature Video
ਬਠਿੰਡਾ: ਸਾਬਕਾ ਐਮਸੀ ਵਿਜੇ ਕੁਮਾਰ ਬਠਿੰਡਾ ਨੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰਾਂ ਨੂੰ ਆੜੇ ਹੱਥੀ ਲਿਆ। ਦੱਸ ਦਈਏ ਕਿ ਸਾਬਕਾ ਐਮਸੀ ਵਿਜੇ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੱਜ ਸ਼ਹਿਰ ਦੇ ਪਰਸ਼ੂਰਾਮ ਨਗਰ ਚੌਕ ਦੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਨੋਖੇ ਢੰਗ ਨਾਲ ਆਪਣਾ ਵਿਰੋਧ ਜਤਾਇਆ। ਇਸ ਦੌਰਾਨ ਵਿਜੇ ਕੁਮਾਰ ਘੋੜੀ 'ਤੇ ਸਵਾਰ ਸਨ ਅਤੇ ਬਕਾਇਦਾ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਸਰਕਾਰ ਕਿਸ ਤਰ੍ਹਾਂ ਲੁੱਟ ਰਹੀ ਹੈ ਆਮ ਬੰਦੇ ਨੂੰ। ਵਿਜੇ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਵਧਣਗੀਆਂ ਤਾਂ ਉਸ ਦਾ ਅਸਰ ਸਾਰੇ ਹੀ ਵਰਗ ਦੇ ਲੋਕਾਂ ਨੂੰ ਪਏਗਾ, ਕਿਉਂਕਿ ਟ੍ਰਾਂਸਪੋਰਟ ਦੇ ਰਾਹੀਂ ਅਕਸਰ ਵਪਾਰ ਹੁੰਦਾ ਹੈ। ਜੇਕਰ ਟਰਾਂਸਪੋਰਟ ਦੀ ਕੀਮਤਾਂ ਵਧ ਗਈਆਂ ਤਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਆਪਣੇ ਆਪ ਵੱਧ ਜਾਣਗੀਆਂ, ਜਿਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਵੇਗਾ।