ਅਮਲੋਹ 'ਚ ਠੇਕੇ ਦੀ ਕੰਧ 'ਤੇ ਲਿਖੇ ਮਿਲੇ ਖ਼ਾਲਿਸਤਾਨ ਪੱਖੀ ਨਾਹਰੇ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਇੱਥੋਂ ਦੇ ਹਲਕਾ ਅਮਲੋਹ ਦੇ ਪਿੰਡ ਖਨਿਆਣ ਵਿੱਚ ਇੱਕ ਠੇਕੇ ਦੇ ਗੋਦਾਮ ਦੀ ਕੰਧ ਉੱਤੇ ਖ਼ਾਲਿਸਤਾਨ 'ਤੇ ਪੱਖ ਵਿੱਚ ਲਿਖੇ ਹੋਏ ਸਲੋਗਨ ਮਿਲੇ। ਗੋਦਾਮ ਦੀ ਦੀਵਾਰ ਅਤੇ ਪਿੰਡ ਰਾਮਗੜ੍ਹ ਦੇ ਇੱਕ ਪੁਰਾਣੇ ਸ਼ਰਾਬ ਦੇ ਠੇਕੇ ਉੱਤੇ ਪੰਜਾਬੀ ਵਿੱਚ 'ਕਿਸਾਨ ਦਾ ਹੱਲ ਖ਼ਾਲਿਸਤਾਨ' ਲਿਖਿਆ ਹੋਇਆ ਸੀ। ਉਥੇ ਹੀ ਇਸ ਦੇ ਨਾਲ ਵੋਟ 2020 ਲਿਖ ਕੇ ਨੰਬਰ ਵੀ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਕੋਈ ਵੀ ਪ੍ਰਬੰਧਕੀ ਅਧਿਕਾਰੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਖਾਲਿਸਤਾਨ ਦੇ ਪੱਖ ਵਿੱਚ ਇਹ ਸਲੋਗਨ ਕਿਸ ਨੇ ਲਿਖੇ ਅਤੇ ਕਦੋਂ ਲਿਖੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।
Last Updated : Jan 21, 2021, 11:06 PM IST