Sikh Reference Library : ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ‘ਚ ਕਾਰਵਾਈ ਜਾਰੀ-ਬੀਬੀ ਜਗੀਰ ਕੌਰ - ਸਿੱਖ ਰੈਫਰੈਂਸ ਲਾਇਬ੍ਰੇਰੀ
🎬 Watch Now: Feature Video
ਅੰਮ੍ਰਿਤਸਰ:ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਜੂਨ 1984(June 1984) ਚ ਵਾਪਰੇ ਸਾਕਾ ਨੀਲਾ ਤਾਰਾ(operation Blue Star) ਨੂੰ ਲੈਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਹੈ ਕਿ ਅਪਰੇਸ਼ਨ ਬਲੂ ਸਟਾਰ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਸਮਾਨ ਭਾਰਤੀ ਫੌਜ ਲੈ ਗਈ ਸੀ, ਉਸ ਮਾਮਲੇ ਸਬੰਧੀ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਲਗਾਤਾਰ ਮੀਟਿੰਗ ਕਰ ਰਹੀ ਹੈ ਤੇ ਜਲਦ ਹੀ ਮਾਮਲਾ ਹੱਲ ਹੋ ਜਾਵੇਗਾ,ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਹੁਤ ਸਾਰੇ ਕੰਮਾਂ ਕਾਰਨ ਕੰਮ ਚ ਥੋੜ੍ਹੀ ਦੇਰੀ ਹੋ ਗਈ ਹੈ।ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਜਿਸਨੂੰ ਵੀ ਦੋਸ਼ੀ ਪਾਇਆ ਗਿਆ ਉਸਨੂੰ ਸ਼੍ਰੋਮਣੀ ਕਮੇਟੀ ਦੇ ਕਾਨੂੰਨ ਦੇ ਅਨੁਸਾਰ ਹੀ ਸਜ਼ਾ ਦਿੱਤੀ ਜਾਵੇਗੀ।