ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫ਼ਰੰਟ ਨੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ - hoshiarpur
🎬 Watch Now: Feature Video
ਹੁਸ਼ਿਆਰਪੁਰ: ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਮੁਸਲਿਮ ਲੜਕੀ ਨਾਲ ਸਮੂਹਕ ਬਲਾਤਕਾਰ ਅਤੇ ਮੌਤ ਹੋ ਜਾਣ ਪਿੱਛੋਂ ਵੱਜੋਂ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫ਼ਰੰਟ ਨੇ ਯੂ.ਪੀ. ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ। ਆਗੂਆਂ ਨੇ ਮ੍ਰਿਤਕ ਕੁੜੀ ਦੇ ਦੋਸ਼ੀਆਂ ਨੂੰ ਫ਼ਾਂਸੀ ਦੇਣ ਅਤੇ ਪੀੜਤ ਪਰਿਵਾਰ ਨੂੰ ਬਿਨਾਂ ਪੁੱਛੇ ਕੁੜੀ ਦਾ ਸਸਕਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਪਰਚਾ ਦਰਜ ਕਰਨ ਅਤੇ ਬਰਖਾਸਤ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਇੱਕ ਪੱਤਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਕੀਤੀ ਗਈ ਕਿ ਯੂਪੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਇਆ ਜਾਵੇ।