ਡੋਪ ਟੈਸਟ ’ਤੇ ਸਿੱਧੂ ਮੂਸੇਵਾਲਾ ਦਾ ਵੱਡਾ ਬਿਆਨ ਕਿਹਾ... - Dope Test Challenge
🎬 Watch Now: Feature Video

ਮਾਨਸਾ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਮਾਨਸਾ ਵਿੱਚ ਟਿਕਟ ਨੂੰ ਲੈਕੇ ਮੂਸੇਵਾਲਾ ਤੇ ਚੁਸਪਿੰਦਰ ਚਾਹਲ ਆਹਮੋ ਸਾਹਮਣੇ ਹੋ ਰਹੇ ਹਨ। ਹੁਣ ਡੋਪ ਟੈਸਟ ਕਰਵਾਉਣ 'ਤੇ ਸਿੱਧੂ ਮੂਸੇ ਵਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਮੈਂ ਕਿੱਥੇ ਦੁੱਧ ਧੋਤਾ ਨਹੀਂ ਤੇ ਨਾ ਹੀ ਟੈਸਟ ਕਰਵਾਉਣ ਲਈ ਸਮਾਂ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰ ਚਾਹਲ ਨੇ ਮੂਸੇਵਾਲਾ ਨੂੰ ਲਲਕਾਰਿਆ ਸੀ। ਉਨ੍ਹਾਂ ਕਿਹਾ ਕਿ ਸੀ ਸਾਡੇ ਦੋਵਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਜਿਹੜਾ ਪਾਜ਼ੀਟਿਵ ਆਵੇਗਾ ਉਹ ਰਾਜਨੀਤੀ ਛੱਡ ਘਰ ਬੈਠ ਜਾਵੇਗਾ ਅਤੇ ਦੂਜਾ ਲੋਕਾਂ ਦੀ ਸੇਵਾ ਕਰੇਗਾ। ਇਸਦੇ ਨਾਲ ਹੀ ਮੂਸੇਵਾਲਾ ਨੇ ਕਿਹਾ ਕਿ ਉਹ ਸਾਰਿਆਂ ਨੂੰ ਮਿਲਕੇ ਕੰਮ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਨੈਗੇਟੀਵਿਟੀ ਵਿੱਚ ਨਹੀਂ ਪੈਣਾ ਚਾਹੁੰਦਾ ਅਤੇ ਉਹ ਨਾ ਨੀ ਚੁਸਪਿੰਦਰ ਚਾਹਲ ਬਾਰੇ ਕੁਝ ਜਾਨਣਾ ਚਾਹੁੰਦਾ ਹੈ।