ਜੰਡਿਆਲਾ ਗੁਰੂ 'ਚ ਪ੍ਰੇਮ ਵਿਆਹ ਨੂੰ ਲੈ ਕੇ ਚੱਲੀਆਂ ਗੋਲੀਆਂ, ਮੁੰਡੇ ਦੇ ਮਾਮੇ ਦੀ ਮੌਤ - ਪ੍ਰੇਮ ਵਿਆਹ ਨੂੰ ਲੈ ਕੇ ਚੱਲੀਆਂ ਗੋਲੀਆਂ
🎬 Watch Now: Feature Video
ਅੰਮ੍ਰਿਤਸਰ: ਜੰਡਿਆਲਾ ਨੇੜੇ ਚੌਹਾਨ ਕੈਸਲ ਪੈਲੇਸ ਵਿੱਚ ਪ੍ਰੇਮ ਵਿਆਹ ਦੀ ਰੰਜਿਸ਼ ਦੇ ਚੱਲਦਿਆਂ ਕੁੜੀ ਦੇ ਰਿਸ਼ਤੇਦਾਰਾਂ ਵੱਲੋਂ ਫਾਇਰਿੰਗ ਦੌਰਾਨ ਮੁੰਡੇ ਦੇ ਮਾਮੇ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਖੁਮਾਣੇ ਪਿੰਡ ਤੋਂ ਲੜਕੇ ਦੇ ਵਿਆਹ ਸਬੰਧੀ ਅੰਮ੍ਰਿਤਸਰ ਪੁੱਜੇ ਸਨ, ਜਿਥੇ ਉਨ੍ਹਾਂ ਦੇ ਮੁੰਡੇ ਦਾ ਵਿਆਹ ਦਸਮੇਸ਼ ਨਗਰ ਦੀ ਰਹਿਣ ਵਾਲੀ ਕੁੜੀ ਨਾਲ ਹੋ ਰਿਹਾ ਸੀ ਪਰ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਅਣਪਛਾਤੇ ਲੋਕਾਂ ਨਾਲ ਮਿਲ ਕੇ ਫਾਇਰ ਕਰ ਦਿੱਤਾ, ਜਿਸ ਦੌਰਾਨ ਗੋਲੀ ਮੁੰਡੇ ਦੇ ਮਾਮੇ ਸਲਵਿੰਦਰ ਸਿੰਘ ਜਾ ਲੱਗੀ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਇਨੌਵਾ ਗੱਡੀ ਦੀ ਖੋਹਣ ਦੀ ਕੋਸ਼ਿਸ਼ ਦਾ ਹੈ ਜਿਸ ਦੌਰਾਨ ਗੋਲੀ ਚਲਾਈ ਗਈ ਤੇ ਸ਼ੱਕ ਦੇ ਅਧਾਰ ਤੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।