ਲੁਧਿਆਣਾ 'ਚ ਦੁਕਾਨਦਾਰਾਂ ਨੇ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ - ਪੰਜਾਬ
🎬 Watch Now: Feature Video
ਲੁਧਿਆਣਾ: ਪੰਜਾਬ ਭਰ ਵਿਚ ਦੁਕਾਨਦਾਰਾਂ ਦੇ ਹੱਕ ਵਿਚ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਲੁਧਿਆਣਾ ਜਮਾਲਪੁਰ ਮਾਰਕੀਟ ਕਮੇਟੀ ਵਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੋਰੋਨਾ ਮਹਾਂਮਾਰੀ ਦੇ ਚੱਲਦੇ ਸ਼ਨੀਵਾਰ ਅਤੇ ਐਤਵਾਰ ਦਾ ਪੂਰਨ ਲਾਕਡਾਊਨ ਲਗਾ ਦਿਤਾ ਗਿਆ ਹੈ। ਦੁਕਾਨਦਾਰਾਂ ਵਿਚ ਰੋਸ਼ ਪਾਇਆ ਗਿਆ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਹੋਣ ਕਾਰਨ ਘਰ ਦੇ ਖਰਚੇ ਚਲਾਣੇ ਮੁਸ਼ਕਿਲ ਹੋ ਗਏ ਨੇ ਦੁਕਾਨਦਾਰਾਂ ਵਲੋਂ ਜਮਾਲਪੁਰ ਚੌਕ ਵਿਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਦੁਕਾਨਦਾਰਾਂ ਨੇ ਕਿਹਾ ਹੈ ਕਿ ਲਾਕਡਾਊਨ ਨਹੀਂ ਲਗਾਉਣਾ ਚਾਹੀਦਾ ਹੈ ਅਤੇ ਸੋਮਵਾਰ ਸਵੇਰੇ ਪੰਜ ਵਜੇ ਤੋਂ ਬਾਰਾਂ ਵਜੇ ਤੱਕ ਦੁਕਾਨਾਂ ਖੁਲਣ ਦਾ ਸਮਾਂ ਰੱਖਿਆ ਗਿਆ ਹੈ ਜੋ ਕਿ ਘੱਟ ਸਮਾਂ ਹੈ ਇਸ ਵਿਚ ਗ੍ਰਾਹਕ ਨਹੀਂ ਆਉਂਦਾl