ਪਟਿਆਲਾ ਵਿਖੇ ਅਕਾਲੀ ਦਲ 21 ਦਸੰਬਰ ਨੂੰ ਮਿੰਨੀ ਸੱਕਤਰੇਤ ਦਾ ਕਰੇਗਾ ਘਿਰਾਓ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ 'ਤੇ ਕੀਤਾ ਸ਼ਬਦੀ ਵਾਰ
🎬 Watch Now: Feature Video
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਬਰ-ਜ਼ੁਲਮ ਮਾਮਲੇ ਨੂੰ ਲੈ ਕੇ 21 ਦਸੰਬਰ ਨੂੰ ਮਿੰਨੀ ਸੱਕਤਰੇਤ ਪਟਿਆਲਾ ਵਿਖੇ ਡੀਸੀ ਦਫ਼ਤਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਰਨਗੇ। ਇਸ ਮੌਕੇ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ 'ਚ ਅਨੇਕਾਂ ਹੀ ਖ਼ਾਮੀਆਂ ਹਨ। ਕੈਪਟਨ ਸਰਕਾਰ ਸੂਬੇ ਦੀ ਜਨਤਾ ਲਈ ਕੋਈ ਕੰਮ ਨਹੀਂ ਕਰ ਰਹੀ। ਇਸ ਲਈ 21 ਤਰੀਕ ਨੂੰ ਮਿੰਨੀ ਸੱਕਤਰੇਤ ਵਿਖੇ ਵੱਡਾ ਇੱਕਠ ਕਰਕੇ ਸਰਕਾਰ ਨੂੰ ਜਗਾਉਣ ਲਈ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੀ ਇਸ ਧਰਨੇ 'ਚ ਸ਼ਾਮਲ ਹੋਣਗੇ।