'ਸਕੂਲੀ ਵੈਨ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਐਸਜੀਪੀਸੀ ਕਰੇਗੀ ਮਾਲੀ ਮਦਦ' - fatehgarh sahib news
🎬 Watch Now: Feature Video
ਫ਼ਤਿਹਗੜ੍ਹ ਸਾਹਿਬ 'ਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਛੇਵੀਂ ਪਾਤਸ਼ਾਹੀ ਦੇ ਇਤਿਹਾਸਿਕ ਗੁਰਦੁਆਰਾ ਦੇ ਨਵਿਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪੱਵਿਤਰ ਸਥਾਨ 'ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ 40 ਦਿਨਾਂ ਦਾ ਸਮਾਂ ਬਤੀਤ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਥਾਂਵਾਂ 'ਤੇ ਵੱਖ-ਵੱਖ ਕਾਰਜਾਂ ਦੇ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਫੋਟੋ ਲੈਣ ਲਈ ਇੱਕ ਵੱਖਰਾ ਸਥਾਨ ਬਣਾਇਆ ਜਾਵੇਗਾ। ਗੋਬਿੰਦ ਸਿੰਘ ਨੇ ਸਕੂਲ ਬੱਸ ਦੇ ਹਾਦਸੇ 'ਤੇ ਅਮਨਦੀਪ ਕੌਰ ਦੀ ਬਹਾਦਰੀ ਦੀ ਪ੍ਰੰਸ਼ਸਾ ਕੀਤੀ ਤੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਨੂੰ 1 ਲੱਖ-ਲੱਖ ਰੁਪਏ ਦੇਣਗੇ।