ਸਰਹੱਦੀ ਇਲਾਕੇ ਦੇ 7 ਪਿੰਡਾਂ ਨੂੰ ਸਿਰਫ਼ ਬੇੜੀ ਦਾ ਸਹਾਰਾ
🎬 Watch Now: Feature Video
ਗੁਰਦਾਸਪੁਰ: ਬੇਸ਼ੱਕ ਪੰਜਾਬ ਹਰ ਪੱਖੋਂ ਤਰੱਕੀ ਕਰ ਚੁੱਕਾ ਹੈ, ਪਰ ਪੰਜਾਬ ਦੇ ਕੁੱਝ ਪਿੰਡ ਅੱਜ ਵੀ ਅਜਿਹੇ ਹਨ, ਜੋ ਸਹੂਲਤਾਂ ਤੋਂ ਵਾਂਝੇ ਹਨ। ਅਜਿਹਾ ਗੁਰਦਾਸਪੁਰ ਦੇ ਨਾਲ ਲੱਗਦੇ ਰਾਵੀ ਦਰਿਆ ਤੇ ਪੈਂਦੇ ਮਕੋੜਾ ਪੱਤਣ ਦਾ ਆਰਜ਼ੀ ਪੁਲ ਪ੍ਰਸ਼ਾਸਨ ਦੇ ਵੱਲੋਂ ਉਠਾ ਦੇਣ ਦੇ ਕਾਰਨ ਰਾਵੀ ਦਰਿਆ ਪਾਰ ਪੈਂਦੇ ਸੱਤ ਪਿੰਡ ਦਾ ਸੰਪਰਕ ਜਿਲ੍ਹੇ ਨਾਲੋਂ ਟੁੱਟ ਜਾਂਦਾ ਹੈ, ਤਿੰਨ ਪਾਸੇ ਠਾਠਾਂ ਮਾਰਦਾ ਦਰਿਆ ਦਾ ਪਾਣੀ ਅਤੇ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਣ ਕਾਰਨ ਇਹ ਪਿੰਡ ਇੱਕ ਟਾਪੂ ਬਣ ਕੇ ਰਹਿ ਜਾਂਦੇ ਹਨ। ਇਹਨਾਂ ਪਿੰਡਾਂ ਦੇ ਲੋਕਾਂ ਲਈ ਦਰਿਆ ਆਰ ਪਾਰ ਜਾਣ ਆਉਣ ਲਈ ਕੇਵਲ ਇੱਕ ਬੇੜੀ ਦਾ ਸਹਾਰਾ ਹੀ ਰਹਿ ਜਾਂਦਾ ਹੈ, ਅਤੇ ਜਦੋਂ ਦਰਿਆ ਵਿੱਚ ਪਾਣੀ ਦਾ ਸਤਰ ਵੱਧ ਜਾਂਦਾ ਹੈ, ਤਾਂ ਇਹ ਬੇੜੀ ਵੀ ਬੰਦ ਹੋ ਜਾਂਦੀ ਹੈ। ਫਿਰ ਚਾਰ ਮਹੀਨੇ ਲਈ ਇਹਨਾਂ ਪਿੰਡਾਂ ਦੇ ਲੋਕ ਦਰਿਆ ਪਾਰ ਹੀ ਫਸ ਕੇ ਰਿਹ ਜਾਂਦੇ ਹਨ ਅਤੇ ਉਹਨਾ ਦਾ ਲਈ ਕੇਲਵ ਰੱਬ ਦਾ ਸਹਾਰਾ ਹੀ ਰਿਹਾ ਜਾਂਦਾ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ, ਕਿ ਇਸ ਨਾਲੋਂ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦੇਣਾ ਚਾਹੀਦਾ ਹੈ, ਉਸ ਪਾਸੇ ਰਸਤਾ ਤਾਂ ਮਿਲ ਜਾਵੇਗਾ।